16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ"ਖੇਤੀ ਮਸ਼ੀਨਾਂ ਲੈਣ ਲਈ ਕਿਸਾਨ ਕਸਟਮਰ ਹਾਇਰਿੰਗ ਸੈਂਟਰਾਂ ਨਾਲ ਸੰਪਰਕ ਕਰਨ" ਦਫ਼ਤਰ...

“ਖੇਤੀ ਮਸ਼ੀਨਾਂ ਲੈਣ ਲਈ ਕਿਸਾਨ ਕਸਟਮਰ ਹਾਇਰਿੰਗ ਸੈਂਟਰਾਂ ਨਾਲ ਸੰਪਰਕ ਕਰਨ” ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ।

ਜ਼ਿਲ੍ਹਾ ਮੋਗਾ ਦੇ 185 ਕਸਟਮਰ ਹਾਇਰਿੰਗ ਸੈਂਟਰਾਂ ਵਿਚਲੀਆਂ 666 ਖੇਤੀ ਮਸ਼ੀਨਾਂ ਦਾ ਕਿਸਾਨ ਲੈ ਰਹੇ ਹਨ ਲਾਹਾ ।
ਖੇਤੀਬਾੜੀ ਵਿਭਾਗ ਵੱਧ ਤੋ ਵੱਧ ਕਿਸਾਨਾਂ ਨੂੰ ਮੁਹੱਈਆ ਕਰਵਾ ਹੈ ਸਬਸਿਡੀ ਵਾਲੀ ਖੇਤੀ ਮਸ਼ੀਨਰੀ ।
-ਮਿਸ਼ਨ ਫਤਹਿ-

ਮੋਗਾ (ਹਰਪਾਲ ਸਹਾਰਨ) : ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਪਰਾਲੀ ਪ੍ਰਬੰਧਨ ਅਤੇ ਹੋਰ ਖੇਤੀ ਕਾਰਜਾਂ ਲਈ ਖੇਤੀ ਮਸ਼ੀਨਾਂ ਦੀ ਲੋੜ ਹੈ ਤਾਂ ਉਹ ਕਸਟਮ ਹਾਇਰਿੰਗ ਸੈਂਟਰਾਂ ਨਾਲ ਸੰਪਰਕ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ 185 ਕਸਟਮ ਹਾਇਰਿੰਗ ਸੈਂਟਰਾਂ ਵਿਚਲੀਆਂ 666 ਖੇਤੀ ਮਸ਼ੀਨਾਂ ਦਾ ਕਿਸਾਨ ਲਾਹਾ ਲੈ ਰਹੇ ਹਨ।

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਗਾਲਣ ਲਈ ਇਨ-ਸਿਟੂ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਖੇਤੀਬਾੜੀ ਵਿਭਾਗ ਮੋਗਾ ਵਲੋਂ ਪਿਛਲੇ ਦੋ ਸਾਲਾਂ ਵਿੱਚ 2547 ਮਸ਼ੀਨਾਂ ਸਬਸਿਡੀ ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਸ ਸਾਲ ਆਈਆਂ ਦਰਖਾਸਤਾਂ ਦੇ ਮੁਤਾਬਿਕ ਲਗਭਗ 720 ਮਸ਼ੀਨਾਂ ਦੇ ਸਪਲਾਈ ਆਰਡਰ ਜਾਰੀ ਕੀਤੇ ਜਾ ਚੁਕੇ ਹਨ।

ਉਹਨਾਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ, ਦਿੱਲੀ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਗਾਲਣ ਅਤੇ ਉਸਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਗਰੁਕਤਾ ਮੁਹਿੰਮ ਅਧੀਨ ਪਹਿਲਾਂ ਤੋਂ ਹੀ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਬਲਾਕਾਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਗਾਲਣ ਲਈ ਜ਼ਿਲ੍ਹੇ ਵਿੱਚ 547 ਹੈਪੀ ਸੀਡਰ, 427 ਸੁਪਰ ਐਸ.ਐਮ.ਐਸ., 101 ਪੈਡੀ ਸਟਰਾਅ ਚੌਪਰ, 89 ਉਲਟਾਂਵੇ ਹੱਲ,  83 ਜ਼ੀਰੋ ਟਿੱਲ ਡਰਿੱਲਾਂ, 67 ਮਲਚਰ ਅਤੇ 54 ਸੁਪਰ ਸੀਡਰ ਵੱਖ-ਵੱਖ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ।

ਇਸ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਵਲੋ ਂਜ਼ਿਲ੍ਹਾ ਮੋਗਾ ਵਿੱਚ 185 ਕਸਟਮ ਹਾਇਰਿੰਗ ਸੈਂਟਰ ਬਣਾਏ ਗਏ ਹਨ, ਜਿਨਾਂ ਨੂੰ 666 ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਕਸਟਮ ਹਾਇਰਿੰਗ ਸੈਂਟਰ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਕਿਸਾਨਾਂ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਿਰਾਏ ਤੇ ਵਰਤਣ ਲਈ ਦਿੰਦੇ ਹਨ। ਇਸ ਸਕੀਮ ਅਧੀਨ ਜ਼ਿਲ੍ਹੇ ਦੀਆਂ 146 ਸਹਿਕਾਰੀ ਸਭਾਵਾਂ ਨੂੰ 513 ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ।

ਜ਼ਿਲ੍ਹਾ ਮੋਗਾ ਵਿੱਚ ਰੀਪਰ ਅਤੇ ਸੁਪਰ ਐਸ.ਐਮ.ਐਸ. ਤੋਂ ਬਿਨ੍ਹਾਂ ਕੰਬਾਈਨ ਦੇ ਚੱਲਣ ਤੇ ਪੂਰਨ ਪਾਬੰਧੀ ਹੈ ਅਤੇ ਪਰਾਲੀ ਨੂ ਅੱਗ ਲਗਾਉਣ ਤੇ ਵੀ ਸਖਤ ਮਨਾਹੀ ਹੈ। ਇਸ ਲਈ ਕਿਸਾਨ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਨਾ ਕੇ ਅਤੇ ਸਬਸਿਡੀ ਵਾਲੀ ਮਸ਼ੀਨਰੀ ਜਿਹੜੀ ਕਿ ਵਾਤਾਵਰਨ ਪੱਖੀ ਭੂਮਿਕਾ ਨਿਭਾਅ ਕੇ ਕਿਸਾਨਾਂ ਦਾ ਖੇਤੀਬਾੜੀ ਦੇ ਧੰਦੇ ਵਿੱਚ ਸਹਿਯੋਗ ਕਰਦੀ ਹੈ ਦਾ ਇਸਤੇਮਾਲ ਵੱਧ ਤੋ ਵੱਧ ਇਸਤੇਮਾਲ ਕਰਨ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਣ।

Today Now News

RELATED ARTICLES
- Advertisment -

POPULAR POSTS