ਬੀਕੇਯੂ ਡਕੌਂਦਾ ਵੱਲੋਂ ਦਿੱਲੀ ਸੰਘਰਸ਼ ਵਿੱਚ ਗਿਣਤੀ ਵਧਾਉਣ ਲਈ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੀਕੇਯੂ ਡਕੌਂਦਾ ਵੱਲੋਂ ਦਿੱਲੀ ਸੰਘਰਸ਼ ਵਿੱਚ ਗਿਣਤੀ ਵਧਾਉਣ ਲਈ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਹਾਕਮਾਂ ਵੱਲੋਂ ਸੰਘਰਸ਼ ਕਰਨ ਲਈ ਮਨਸੂਬੇ ਘੜੇ ਜਾ ਰਹੇ ਹਨ ਇਸ ਦੀ ਮਿਸਾਲ ਕੋਰੋਨਾ ਵਾਲਾ ਮਨਸੂਬਾ ਹੈ ਭਾਵੇਂ ਕਰੋਨਾ ਬਿਮਾਰੀ ਹੈ ਮਹਾਂਮਾਰੀ ਨਹੀਂ ਪਰ ਸਰਕਾਰ ਵੱਲੋਂ ਮਾਹਾਵਾਰੀ ਐਲਾਨ ਕੇ ਕਿਰਤੀ ਲੋਕਾਂ ਤੇ ਮਾਨਸਿਕ ਤੌਰ ਤੇ ਦਬਾਅ ਪਾ ਕੇ ਘਰਾਂ ਵਿੱਚ ਬਿਠਾ ਕੇ ਮੂੰਹ ਬੰਦ ਕਰਨਾ ਹੈ ਤਾਂ ਜੋ ਹੱਕੀ ਘੋਲ ਦਿੱਲੀ ਚੱਲ ਰਿਹਾ ਹੈ ਉਸ ਵਿੱਚ ਨਾ ਜਾਣ ਬੀ ਕੇ ਯੂ ਡਕੌਂਦਾ ਬਲਾਕ ਮਾਨਸਾ ਵਲੋਂ ਕੋਰੋਨਾ ਦੀ ਦਹਿਸ਼ਤ ਤੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਗਵਰਨਰ ਦੀ ਤਾਂ ਜੋ ਦਿੱਲੀ ਘੋਲ ਵਿਚ ਲੋਕਾਂ ਦੀ ਸ਼ਮੂਲੀਅਤ ਵਧਾਈ ਜਾ ਸਕੇ ਇਸ ਸਮੇਂ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਮੱਖਣ ਭੈਣੀਬਾਘਾ ਹਰਦੇਵ ਸਿੰਘ ਪਿੰਡ ਕਮੇਟੀ ਖਿਆਲਾ ਕਲਾਂ ਦੇ ਬਰਿਆਮ ਸਿੰਘ ਸਿਕੰਦਰ ਸਿੰਘ ਬਿੰਦਰ ਸਿੰਘ ਸੇਵਕ ਸਿੰਘ ਗੁਰਜੰਟ ਸਿੰਘ ਪੰਮਾਂ ਸਿੰਘ ਬਿੱਕਰ ਸਿੰਘ ਸੱਤਪਾਲ ਸਿੰਘ ਸੁਰਜੀਤ ਸਿੰਘ ਬਾਬਾ ਗੁਰਚਰਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ






