16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਵਾਜੇ ਤੋਂ...

ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਵਾਜੇ ਤੋਂ 4 ਤੱਕ ਚੱਕਾ ਜਾਮ ਦਾ ਸੱਦਾ

ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਡੀ ਪੱਧਰ ਤੇ ਸਮੂਲੀਅਤ ਕਰੇਗੀ |

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ 5 ਨਵੰਬਰ ਨੂੰ ਚੱਕਾ ਜਾਮ ਦੇ ਦਿੱਤੇ ਸੱਦੇ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਡੀ ਪੱਧਰ ਤੇ ਸਮੂਲੀਅਤ ਕਰੇਗੀ | ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਜਿਲ੍ਹੇ ਵਿੱਚ ਬਣਾਂਵਾਲੀ, ਮਾਨਸਾ ਕੈਂਚੀਆਂ ਅਤੇ ਬੁਢਲਾਡਾ ਵਿਖੇ 12 ਤੋਂ ਲੈ ਕੇ 4 ਵਜੇ ਤੱਕ ਰੋਡ ਜਾਮ ਕੀਤੇ ਜਾਣਗੇ| 26 ਅਤੇ 27 ਤਾਰੀਖ ਨੂੰ ਦਿੱਲੀ ਵਿੱਚ ਵੱਡੀ ਪੱਧਰ ਤੇ ਕਿਸਾਨਾਂ, ਨੌਜਵਾਨਾਂ, ਔਰਤਾਂ ਨੂੰ ਲੈ ਕੇ ਸਾਮਲ ਹੋਇਆ ਜਾਵੇਗਾ| ਉਨਾਂ ਦੱਸਿਆ ਕਿ ਦੂਸਰੀਆਂ ਜਥੇਬੰਦੀਆਂ ਦੇ ਸੱਦੇ ਦੇ ਤਹਿਤ ਤਾਲਮੇਲ ਸੰਘਰਸ਼ ਹੋਣਗੇ | ਕਿਸਾਨ ਆਗੂ ਭੈਣੀ ਬਾਘਾ ਨੇ ਦੱਸਿਆ ਕਿ ਜਿਲ੍ਹੇ ਵਿੱਚ 1 ਅਕਤੂਬਰ ਤੋਂ ਚੱਲ ਰਹੇ ਧਰਨੇ ਜਾਰੀ ਹਨ| ਜਿਸ ਵਿੱਚ ਮਾਨਸਾ ਕੈਂਚੀਆਂ,ਸਰਦੂਲਗੜ੍ਹ, ਬਰੇਟਾ ਵਿੱਚ ਰਿਲਾਇਸ ਪੰਪਾਂ ਦਾ ਘਿਰਾਓ ਕੀਤਾ ਹੋਇਆ ਹੈ| ਬੁਢਲਾਡਾ ਵਿਖੇ ਇੱਕ ਭਾਜਪਾ ਆਗੂ ਦੇ ਘਰ ਅੱਗੇ ਹਰ ਰੋਜ ਧਰਨਾ ਦਿੱਤਾ ਜਾ ਰਿਹਾ ਹੈ ਜਦੋਂ ਕਿ ਬਣਾਂਵਾਲੀ ਥਰਮਲ ਪਲਾਂਟ ਦਾ ਕੋਲਾ ਰੋਕ ਕੇ ਗੇਟ ਤੇ ਧਰਨਾ ਜਾਰੀ ਹੈ| ਉਨਾਂ ਕਿਸਾਨਾਂ, ਨੌਜਵਾਨਾਂ, ਔਰਤਾਂ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ 5 ਨਵੰਬਰ ਨੂੰ ਚੱਕਾ ਜਾਮ ਕਰਨ ਲਈ ਬਣਾਂਵਾਲੀ ਥਰਮਲ ਪਲਾਂਟ, ਮਾਨਸਾ ਕੈਂਚੀਆਂ, ਬੁਢਲਾਡਾ ਕਾਲਜ ਚੌਂਕ ਵਿਖੇ ਵੱਡੀ ਗਿਣਤੀ ਚ ਪੁੱਜਣ ਅਤੇ ਦਿੱਲੀ ਧਰਨੇ ਦੀਆਂ ਹੁਣੇ ਤੋਂ ਤਿਆਰੀਆਂ ਖਿੱਚ ਲੈਣ| ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਬੇਅੰਤ ਸਿੰਘ, ਉਤਮ ਸਿੰਘ, ਮਿੱਠੂ ਸਿੰਘ ਆਦਿ ਸ਼ਾਮਲ ਸਨ|

Today Now News

RELATED ARTICLES
- Advertisment -

POPULAR POSTS