ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਰੇਲਵੇ ਪਾਰਕ ਮਾਨਸਾ ਵਿਖੇ ਚੱਲ ਰਿਹਾ ਧਰਨਾ 83ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਰੇਲਵੇ ਪਾਰਕ ਮਾਨਸਾ ਵਿਖੇ ਚੱਲ ਰਿਹਾ ਧਰਨਾ 83ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਤੇ ਨਾਲ ਹੀ ਭਰਾਤਰੀ ਜੱਥੇਬੰਦੀਆਂ ਵੀ ਲਗਾਤਾਰ ਧਰਨੇ ਵਿੱਚ ਸਮੂਲੀਅਤ ਕਰ ਰਹੀਆਂ ਹਨ। ਜਿਸ ਕਾਰਨ ਇਹ ਕਿਸਾਨ ਅੰਦੋਲਨ ਹੁਣ ਲੋਕਾਂ ਦਾ ਜਨ ਅੰਦੋਲਨ ਬਣ ਚੁੱਕਿਆ ਹੈ।
ਇਸ ਧਰਨੇ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ 23 ਦਸੰਬਰ ਨੂੰ 9:00 ਵਜੇ ਤੇ ਸ਼ਾਮ 5:00 ਵਜੇ ਤੱਕ ਲੋਕਾਂ ਨੂੰ ਭੁੱਖ ਹੜਤਾਲ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਗਈ।
ਇਸ ਧਰਨੇ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਵਿੱਚ ਬਾਬਾ ਬੋਹੜ ਸਿੰਘ, ਰਣਜੀਤ ਸਿੰਘ ਭੀਖੀ, ਭਜਨ ਸਿੰਘ ਘੁੰਮਣ, ਡਾ. ਸੁਰਿੰਦਰ ਸਿੰਘ, ਬਲਦੇਵ ਸਿੰਘ ਬਾਜੇਵਾਲਾ, ਰਤਨ ਭੋਲਾ, ਜਸਵੰਤ ਸਿੰਘ, ਸੀਤਾ ਰਾਮ, ਗੁਰਤੇਜ ਸਿੰਘ ਚਕੇਰੀਆਂ, ਦਰਸ਼ਨ ਸਿੰਘ ਪੰਧੇਰ, ਸੁਖਦੇਵ ਸਿੰਘ ਪੰਧੇਰ ਆਦਿ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਰੱਖੇ।





