
ਰੂਪਨਗਰ, 3 ਦਸੰਬਰ – ਕਿਸਾਨਾਂ ਨੂੰ ਮੰਦੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਰੂਪਨਗਰ ਜ਼ਿਲ੍ਹੇ ਦੇ ਬੁੰਗਾ ਸਾਹਿਬ ਨੇੜੇ ਘੇਰ ਲਈ ਹੈ। ਕਿਸਾਨਾਂ ‘ਚ ਵੱਡੀ ਗਿਣਤੀ ‘ਚ ਬੀਬੀਆਂ ਵੀ ਸ਼ਾਮਿਲ ਹਨ। ਕੰਗਣਾ ਵਾਈ ਸਕਿਉਰਿਟੀ ਨਾਲ ਮਨਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਕਿਸਾਨ ਕੰਗਣਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਪੁਲਿਸ ਵਾਲੇ ਬਾਹਰ ਮਿੰਨਤਾਂ ਤਰਲੇ ਕਰਦੇ ਦੇਖੇ ਗਏ।



