ਸਹੀਦਾਂ ਦੀ ਯਾਦ ਵਿੱਚ ਸਹਿਰ ਵਿੱਚ ਕੱਢਿਆ ਕੈਂਡਲ ਮਾਰਚ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਤੋਂ ਦੋ ਸਾਲ ਪਹਿਲਾਂ ਅੱਜ ਦੇ ਦਿਨ ਪੁਲਵਾਮਾ ਵਿੱਚ ਅੱਤਵਾਦੀ ਹਮਲੇ ਵਿੱਚ ਸਹੀਦ ਹੋਏ ਦੇਸ਼ ਦੇ 44 ਸਪੂਤਾਂ ਨੂੰ ਸਹਿਰ ਵਿੱਚ ਕੈਂਡਲ ਮਾਰਚ ਕੱਢ ਕੇ ਸੰਯੁਕਤ ਕਿਸਾਨ ਮੋਰਚੇ ਨੇ ਸਰਧਾਜਲੀਆ ਭੇਟ ਕੀਤੀਆਂ । ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਉੱਡਤ , ਬਲਵਿੰਦਰ ਖਿਆਲਾ, ਤੇਜ ਸਿੰਘ ਚਕੇਰੀਆਂ , ਭਜਨ ਸਿੰਘ ਘੁੰਮਣ , ਗੋਰਾ ਸਿੰਘ ਭੈਣੀ ਬਾਘਾ , ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਨਾ ਤਾਂ ਦੇਸ਼ ਦਾ ਜਵਾਨ ਸੁਰੱਖਿਅਤ ਹੈ ਤੇ ਨਾ ਹੀ ਦੇਸ਼ ਦਾ ਕਿਸਾਨ । ਉਹਨਾਂ ਕਿਹਾ ਕਿ ਦੇਸ਼ ਦੇ ਜਵਾਨ ਦੇਸ਼ ਦੀਆ ਸਰਹੱਦਾਂ ਤੇ ਸਹੀਦ ਹੋ ਰਹੇ ਹਨ ਤੇ ਦੇਸ਼ ਦੇ ਕਿਸਾਨ ਦੇਸ ਦੀ ਰਾਜਧਾਨੀ ਦੀਆ ਸਰਹੱਦਾਂ ਤੇ । ਆਗੂਆਂ ਨੇ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਨੂੰ ਨਾ ਜਵਾਨ ਦੀ ਕਦਰ ਹੈ , ਨਾ ਦੇਸ਼ ਦੇ ਕਿਸਾਨ ਦੀ , ਮੋਦੀ ਹਕੂਮਤ ਨੂੰ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਸੰਪਤੀ ਵਿੱਚ ਬੇਹਿਤਾਸ਼ਾ ਵਾਅਦਾ ਕਰਨ ਦੀ ਚਿੰਤਾ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਕਿਸਾਨਾਂ , ਮਜਦੂਰਾਂ , ਮੁਲਾਜਮਾਂ , ਦੁਕਾਨਦਾਰਾਂ , ਛੋਟੇ ਵਪਾਰੀਆਂ ਤੇ ਜਵਾਨਾਂ ਦੇ ਹਿੱਤ ਵਿੱਚ ਸੋਚਣ ਤੇ ਨੀਤੀਆਂ ਬਣਾਉਣ ਵਾਲੀ ਸਰਕਾਰ ਦੀ ਜਰੂਰਤ ਹੈ , ਤਾਂ ਕਿ ਹਰ ਤਬਕਾ ਖੁਸ਼ਹਾਲ ਜਿੰਦਗੀ ਜੀ ਸਕੇ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮਾਨਸਾ , ਬੁਗਰ ਸਿੰਘ ਮਾਨਸਾ , ਰਾਜਿੰਦਰ ਸਿੰਘ ਹੀਰੇਵਾਲਾ , ਐਡਵੋਕੇਟ ਹਰਦੀਪ ਮਾਨਸਾਹੀਆ, ਸੀਤਾਰਾਮ ਮਾਨਸਾ, ਜਸਵੰਤ ਸਿੰਘ ਜਵਾਹਰਕੇ, ਬਲਵਿੰਦਰ ਸਿੰਘ ਕੋਟ ਧਰਮੂ , ਗੁਰਮੁਖ ਸਿੰਘ ਸੱਦਾ ਸਿੰਘ ਵਾਲਾ , ਕੇਵਲ ਸਿੰਘ ਅਕਲੀਆ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।




