17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਗਿੱਦੜਬਾਹਾ ਚ ਕਿਸਾਨਾਂ ਵੱਲੋ ਵਿਧਾਇਕ ਰਾਜਾ ਵੜਿੰਗ ਦਾ ਵਿਰੋਧ

ਪਿੰਡ ਗਿੱਦੜਬਾਹਾ ਚ ਕਿਸਾਨਾਂ ਵੱਲੋ ਵਿਧਾਇਕ ਰਾਜਾ ਵੜਿੰਗ ਦਾ ਵਿਰੋਧ

ਗਿੱਦੜਬਾਹਾ 1 August (Anmol Singh Warring) ਵਿਖੇ ਛੱਪੜ ਦੇ ਸੁੰਦਰੀਕਰਨ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ। ਪੁਲਿਸ ਨੇ ਕਿਸਾਨਾਂ ਨੂੰ ਉਦਘਾਟਨ ਸਥਾਨ ਤੋਂ ਕਰੀਬ 150 ਮੀਟਰ ਦੂਰੀ ਤੇ ਰੋਕੀ ਰੱਖਿਆ। ਕਿਸਾਨਾਂ ਨੇ ਵਿਰੋਧ ਵਿਚ ਲਗਾਤਾਰ ਨਾਅਰੇਬਾਜੀ ਜਾਰੀ ਰੱਖੀ। ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਜਿੰਨਾਂ ਸਮਾਂ ਦਿੱਲੀ ਮੋਰਚਾ ਚਲ ਰਿਹਾ ਪਿੰਡਾਂ ਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਵੜਣ ਦਿੱਤਾ ਜਾਵੇਗਾ। ਉਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਜ ਮੰਡੀਆਂ ਦੇ ਫੜਹਾ ਨੂੰ ਪਕਾ ਕਰਨ ਅਤੇ ਹੋਰ ਪਿੰਡਾਂ ਦੇ ਵਿਕਾਸ ਦੇ ਕਾਰਜਾਂ ਦੇ ਉਦਘਾਟਨ ਸਮਾਗਮਾਂ ਚ ਸ਼ਿਰਕਤ ਲਈ ਆਏ ਹਨ। ਇਹ ਸਾਰੇ ਵਿਕਾਸ ਵੀ ਪਿੰਡਾਂ ਅਤੇ ਕਿਸਾਨਾਂ ਨਾਲ ਸਬੰਧਿਤ ਹਨ। ਉਹ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਨਾਲ ਹਨ ਅਤੇ ਭਵਿੱਖ ਵਿਚ ਵੀ ਜਿਥੇ ਕਿਸਾਨ ਜਥੇਬੰਦੀਆ ਹੁਕਮ ਕਰਨਗੀਆਂ ਉਹ ਪੂਰਾ ਸਾਥ ਦੇਣਗੀਆ।

Today Now News

RELATED ARTICLES
- Advertisment -

POPULAR POSTS