17.1 C
Chandigarh

TODAY NOW NEWS

Thursday, March 19, 2026
HomeBREAKING NEWSਲੁਧਿਆਣਾ ਚ ਕਿਸਾਨਾਂ ਨੇ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ ਕਿਹਾ ਅੱਜ ਉਮੀਦਵਾਰੀ ਲਈ...

ਲੁਧਿਆਣਾ ਚ ਕਿਸਾਨਾਂ ਨੇ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ ਕਿਹਾ ਅੱਜ ਉਮੀਦਵਾਰੀ ਲਈ ਐਪਲੀਕੇਸ਼ਨਾਂ ਹੋੲੀਅਾਂ ਬੰਦ ਕੁੱਲ

ਲੁਧਿਆਣਾ (Pawan Saini) ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਲੁਧਿਆਣਾ ਅੰਦਰ ਦੂਜੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹਾਲਾਂਕਿ ਪ੍ਰੈੱਸ ਕਾਨਫਰੰਸ ਦੇ ਵਿੱਚ ਲੁਧਿਆਣਾ ਸਿਟੀ ਦੀਆਂ ਟਿਕਟਾਂ ਐਲਾਨੀਆਂ ਜਾਣੀਆਂ ਸਨ ਪਰ ਸਹਿਮਤੀ ਨਾ ਬਣਨ ਕਰਕੇ ਦੂਜੀ ਸੂਚੀ ਕਿਸਾਨਾਂ ਵੱਲੋਂ ਜਾਰੀ ਨਹੀਂ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ ਜੰਮੂ ਦੇ ਇੱਕ ਜਾਂ ਦੋ ਦਿਨ ਤਕ ਉਮੀਦਵਾਰਾਂ ਦੀ ਵੱਡੀ ਸੂਚੀ ਜਾਰੀ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਪ੍ਰੇਮ ਸਿੰਘ ਭੰਗੂ ਅਤੇ ਡਾ ਸਵੈਮਾਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 1273 ਕੁੱਲ ਬਿਨੈਕਾਰਾਂ ਵੱਲੋਂ ਚੋਣਾਂ ਲੜਨ ਲਈ ਉਨ੍ਹਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਨੇ ਸ਼ਾਮ ਪੰਜ ਵਜੇ ਤੱਕ ਹੀ ਐਪਲੀਕੇਸ਼ਨਾਂ ਦੇਣ ਦਾ ਸਮਾਂ ਸੀ ਅਤੇ ਹੁਣ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਨ੍ਹਾਂ ਵਿੱਚੋਂ ਹੀ ਪੰਜਾਬ ਦੀਆਂ 117 ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਹੋਵੇਗੀ ਜਿਨ੍ਹਾਂ ਵਿੱਚੋਂ ਦਸ ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਸੰਯੁਕਤ ਸਮਾਜ ਮੋਰਚਾ ਜਾਰੀ ਕਰ ਚੁੱਕਾ ਹੈ

ਪ੍ਰੇਮ ਸਿੰਘ ਭੰਗੂ ਅਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਸਵੈਮਾਨ ਸਿੰਘ ਨੇ ਕਿਹਾ ਕਿ ਜਦੋਂ ਮੋਰਚਾ ਬਣਿਆ ਸੀ ਤਾਂ ਉਦੋਂ ਬਹੁਤ ਗੱਲਾਂ ਉੱਠ ਰਹੀਆਂ ਸਨ ਕਿ ਕੌਣ ਇਨ੍ਹਾਂ ਦੇ ਉਮੀਦਵਾਰ ਹੋਣਗੇ ਪਰ ਉਨ੍ਹਾਂ ਦੀ ਸੋਚ ਤੋਂ ਕਿਤੇ ਉੱਤੇ ਲੋਕਾਂ ਨੇ ਚੋਣਾਂ ਲੜਨ ਚ ਦਿਲਚਸਪੀ ਵਿਖਾਈ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਭਾਰਤ ਦੀ ਤਾਦਾਦ ਵਿਚ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਨਕਾਰੇ ਹੋਏ ਆਗੂਆਂ ਨੂੰ ਉਹ ਨਹੀਂ ਲੈਣਗੇ ਸਿਰਫ਼ ਜੇਕਰ ਉਸ ਨਾਲ ਕੋਈ ਧੱਕਾ ਨਾ ਹੋਇਆ ਹੋਵੇ ਜਾਂ ਉਸ ਦੀ ਟਿਕਟ ਪੈਸਿਆਂ ਲਈ ਨਾ ਕੱਟੀ ਹੋਵੇ ਅਜਿਹੀ ਸੂਰਤ ਚ ਹੀ ਉਮੀਦਵਾਰ ਬਣਾਇਆ ਜਾਵੇਗਾ ਪਰ ਪਬਲੀਕੇਸ਼ਨਾਂ ਦਾ ਹੁਣ ਸਮਾਂ ਖਤਮ ਹੋ ਚੁੱਕਾ ਹੈ ਇਸ ਕਰਕੇ ਉਹ ਹੁਣ ਕੋਈ ਵੀ ਨਵੀਂ ਐਪਲੀਕੇਸ਼ਨ ਨਹੀਂ ਲੈਣਗੇ

ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਲਦ ਹੀ ਉਹ ਆਪਣੀ ਦੂਜੀ ਸੂਚੀ ਜਾਰੀ ਕਰਨਗੇ ਜਿਸ ਵਿੱਚ ਕਾਫ਼ੀ ਵੱਡੀ ਤਦਾਦ ਵਿਚ ਉਮੀਦਵਾਰਾਂ ਦਾ ਨਾਂ ਹੋਵੇਗਾ ਹਾਲਾਂਕਿ ਜਦੋਂ ਉਨ੍ਹਾਂ ਨੂੰ ਅੱਜ ਲੁਧਿਆਣਾ ਸਿਟੀ ਦੇ ਉਮੀਦਵਾਰਾਂ ਸਬੰਧੀ ਐਲਾਨ ਕਰਨ ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਚੰਗੇ ਉਮੀਦਵਾਰ ਦੇਣਾ ਚਾਹੁੰਦੇ ਹਾਂ ਇਸ ਕਰਕੇ ਉਮੀਦਵਾਰਾਂ ਦੀ ਛਾਂਟੀ ਵਿੱਚ ਸਮਾਂ ਲੱਗ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਜਲਦ ਸੂਚੀ ਜਾਰੀ ਕੀਤੀ ਜਾਵੇਗੀ ਫਿਲਹਾਲ ਸਿਟੀ ਲਈ ਵੀ ਉਨ੍ਹਾਂ ਨੇ ਨਾ ਤੈਅ ਨਹੀਂ ਕੀਤੇ।

Today Now News

RELATED ARTICLES
- Advertisment -

POPULAR POSTS