ਚੋਹਲਾ ਸਾਹਿਬ ਦੇ ‘ਬਮਰਾਹ-ਹਮਾਰਾ-ਪੰਪ’ ਦੀ ਘਟਨਾ

ਜਸਬੀਰ ਸਿੰਘ (ਤਰਨ ਤਾਰਨ) : ਚੋਹਲਾ ਸਾਹਿਬ ਦੇ ਬਮਰਾਹ ਪੈਟਰੋਲ ਪੰਪ ਵਲੋਂ ਇੱਕ ਕਿਸਾਨ ਜਗਰੂਪ ਸਿੰਘ ਨੂੰ ਜਿਸ ਵਲੋਂ 10 ਹਜ਼ਾਰ ਦਾ ਤੇਲ ਪੁਆਇਆ ਗਿਆ ਸੀ ਨੂੰ 8 ਹਜ਼ਾਰ ਦਾ ਹੀ ਤੇਲ ਪਾ ਕੇ ਦੇ ਦਿੱਤਾ ਗਿਆ ਜੋ ਕਿ 26 ਲੀਟਰ ਦੇ ਕਰੀਬ ਤੇਲ ਘੱਟ ਪਾਏ ਜਾਣ ਨੂੰ ਲੈਕੇ ਕਿਸਾਨ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਅਜੀਤ ਸਿੰਘ ਚੰਬਾ ਦੀ ਅਗਵਾਈ ਵਿਚ ਨੇ ਪੈਟਰੋਲ ਪੰਪ ਘੇਰ ਕੇ ਧਰਨਾ ਮਾਰ ਦਿੱਤਾ ਅਤੇ ਪੈਟਰੋਲ ਪੰਪ ਦੇ ਮਾਲਕ ਅਤੇ ਫ਼ੂਡ ਸਪਲਾਈ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ
ਇਸ ਮੌਕੇ ਪੈਟਰੋਲ ਪੰਪ ਮਾਲਕ ਇਸ ਗੱਲ ਤੇ ਬਜ਼ਿੱਦ ਰਹੇ ਕਿ ਉਨ੍ਹਾਂ ਵੱਲੋਂ ਨਾ ਹੀ ਤੇਲ ਘੱਟ ਪਾਇਆ ਗਿਆ ਹੈ ਅਤੇ ਨਾ ਹੀ ਹੋਰ ਤੇਲ ਪਾਉਣ ਦਾ ਵਾਅਦਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਸਾਡੇ ਪੰਪ ਵਲੋਂ ਤੇਲ ਪੂਰਾ ਪਾਇਆ ਗਿਆ ਇਹ ਕਿਸਾਨ ਤੇਲ ਪੁਆਉਣ ਪਉਣਾ ਘੰਟਾ ਬਾਅਦ ਵਿਚ ਸਾਡੇ ਕੋਲ ਆ ਕੇ ਕਹਿ ਰਹੇ ਹਨ ਕਿ ਤੇਲ ਘੱਟ ਹੈ
ਜਦ ਕਿ ਜਲੰਧਰ ਤੋਂ ਲੈਬ ਪੇਟ੍ਰੋਲਿੰਗ ਟੀਮ ਵਲੋਂ ਪੀ ਕੇ ਰਾਏ ਨਾਂ ਦੇ ਅਧਿਕਾਰੀ ਦੀ ਅਗਵਾਈ ਵਿਚ ਜਿੱਥੇ ਤੇਲ ਦੇ ਸੈਂਪਲ ਭਰੇ ਗਏ ਉਥੇ ਹੀ ਨਾਪਤੋਲ ਦੀ ਵੀ ਜਾਂਚ ਕੀਤੀ ਗਈ
ਤਰਨਤਾਰਨ ਤੋਂ ਜਾਂਚ ਲਈ ਗਈ ਟੀਮ ਦੇ ਅਧਿਕਾਰੀ ਐੱਮਐੱਸ ਚੌਹਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ ਜੇਕਰ ਪੈਟਰੋਲ ਪੰਪ ਦੀ ਗਲਤੀ ਪਾਈ ਜਾਂਦੀ ਹੈ ਤਾਂ ਪੰਪ ਨੂੰ ਬੰਦ ਕਰਨ ਦੇ ਨਾਲ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ
ਮੌਕੇ ਤੇ ਪੁੱਜੀ ਚੋਹਲਾ ਸਾਹਿਬ ਪੁਲੀਸ ਨੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵਲੋਂ ਤੇਲ ਘੱਟ ਪਾਏ ਜਾਣ ਦੇ ਸੰਬੰਧ ਵਿਚ ਇਹ ਧਰਨਾ ਦਿੱਤਾ ਜਾ ਰਿਹਾ ਹੈ ਜਿਸਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ






