16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਿਸਾਨਾਂ ਨੇ ਖੇਤੀ ਆਰਡੀਨੈਂਸ ਦੀਆਂ ਸਾੜੀਆਂ ਕਾਪੀਆਂ ਕਿਹਾ 24,25,26 ਸਤੰਬਰ ਨੂੰ ਸੰਘਰਸ਼...

ਕਿਸਾਨਾਂ ਨੇ ਖੇਤੀ ਆਰਡੀਨੈਂਸ ਦੀਆਂ ਸਾੜੀਆਂ ਕਾਪੀਆਂ ਕਿਹਾ 24,25,26 ਸਤੰਬਰ ਨੂੰ ਸੰਘਰਸ਼ ਹੋਰ ਤਿੱਖਾ ਕਰਨ ਦੀ ਗੱਲ ਤੇ ਦਿੱਤਾ ਜੋਰ ।

ਕਿਸਾਨਾਂ ਵਲੋਂ ਬੀਬਾ ਹਰਸਿਮਰਤ ਕੌਰ ਦੇ ਫੈਸਲੇ ਦੀ ਕੀਤੀ ਸ਼ਲਾਘਾ ।

ਤਰਨ ਤਾਰਨ (ਜਸਬੀਰ ਸਿੰਘ) : ਕਿਸਾਨ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਕੰਵਲਪ੍ਰੀਤ ਸਿੰਘ ਪੰਨੂ ਵਲੋਂ ਅੱਜ ਖੇਮਕਰਨ ਹਲਕੇ ਦੇ ਪਿੰਡ ਦਾਸੂਵਾਲ ਵਿਚ ਖੇਤੀ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ । ਇਸ ਮੌਕੇ ਕੰਵਲਪ੍ਰੀਤ ਸਿੰਘ ਨੇ ਕਿਹਾ ਖੇਤੀ ਆਰਡੀਨੈਂਸ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੇ ਖਿਲਾਫ ਹੈ । ਜਿਸ ਨਾਲ ਮੰਡੀਕਰਨ ਖ਼ਤਮ ਹੋ ਜਾਣ ਨਾਲ ਕਿਸਾਨੀ ਖ਼ਤਮ ਹੋ ਜਾਵੇਗੀ ਅਤੇ ਛੋਟੇ ਕਿਸਾਨ ਤਬਾਹੀ ਵਲ ਚਲੇ ਜਾਣਗੇ । ਉਨ੍ਹਾਂ ਕਿਹਾ 25 ਸਤੰਬਰ ਨੂੰ ਪੰਜਾਬ ਬੰਦ ਕਰਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ । ਉਨ੍ਹਾਂ ਕਿਹਾ ਖੇਤੀ ਪ੍ਰਾਈਵੇਟ ਹੱਥਾਂ ਵਿਚ ਚੱਲੀ ਜਾਵੇਗੀ ਅਤੇ ਬਿਜਲੀ ਬੋਰਡ ਸੋਧ ਬਿੱਲ ਪਾਸ ਹੋ ਜਾਣ ਨਾਲ ਬਿਜਲੀ ਕੇਂਦਰ ਅਧੀਨ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਬਿਜਲੀ ਪ੍ਰਤੀ ਬਿਜਲੀ ਸਬਸਿਡੀ ਖਤਮ ਹੋ ਜਾਵੇਗੀ ।

ਇਸ ਮੌਕੇ ਕਿਸਾਨ ਆਗੂ ਗੁਰਸੇਵਕ ਸਿੰਘ ਮਾੜੀ ਮੇਘਾ ਅਤੇ ਅਕਾਲੀ ਦਲ ਦੇ ਸੂਬਾ ਡੈਲੀਗੇਟ ਆਗੂ ਨੇ ਬੀਬਾ ਹਰਸਿਮਰਤ ਕੌਰ ਵਲੋਂ ਕੈਬਨਿਟ ਮੰਤਰੀ ਅਹੁਦੇ ਤੋਂ ਦਿੱਤੇ ਅਸਤੀਫੇ ਦੀ ਸ਼ਲਾਘਾ ਕਰਦੇ ਕਿਹਾ ਕਿ ਉਨ੍ਹਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਹੱਕ ਵਿਚ ਫੈਸਲਾ ਲੈਂਦੇ ਆਪਣੀ ਵਜੀਰੀ ਛੱਡ ਦਿੱਤੀ । ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੀ ਆਪਣੇ ਅਸਤੀਫੇ ਦੇ ਦਿੰਦੇ ਤਾਂ ਪੰਜਾਬ ਦੇ ਕਿਸਾਨਾਂ ਦਾ ਪੱਖ ਹੋਰ ਮਜ਼ਬੂਤ ਹੋ ਜਾਂਦਾ ਅਤੇ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਸੰਬੰਧੀ ਦੁਬਾਰਾ ਸੋਚਣਾ ਪੈਂਦਾ । ਉਨ੍ਹਾਂ ਸੁਖਬੀਰ ਸਿੰਘ ਵਲੋਂ ਸੰਸਦ ਵਿਚ ਕਿਸਾਨਾਂ ਦਾ ਪੱਖ ਵਧੀਆ ਤਰੀਕੇ ਨਾਲ ਰੱਖਿਆ ਗਿਆ । ਜਿਸ ਨਾਲ ਪਾਰਟੀ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ।

Today Now News

RELATED ARTICLES
- Advertisment -

POPULAR POSTS