
ਵਿਧਾਇਕ ਰਾਜਾ ਵੜਿੰਗ ਦੀ ਪਤਨੀ ਦਾ ਕਿਸਾਨਾਂ ਕੀਤਾ ਘਿਰਾਓ
- ਫੇਸਬੁੱਕ ਤੇ ਲਾਇਵ ਹੋਏ ਰਾਜਾ ਵੜਿੰਗ
ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਅਜ ਕੋਟਭਾਈ ਨੇੜੇ ਕੋਠੇ ਦਸਮੇਸ਼ ਨਗਰ ਚ ਕਿਸਾਨਾਂ ਨੇ ਘਿਰਾਓ ਕੀਤਾ। ਉਹਨਾਂ ਤੋਂ ਕਿਸਾਨਾਂ ਨੇ ਸਵਾਲ ਕੀਤੇ। ਇਸ ਮਾਮਲੇ ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਫੇਸਬੁੱਕ ਤੇ ਲਾਈਵ ਹੋਏ ਅਤੇ ਇਸਨੂੰ ਗਲਤ ਦੱਸਿਆ। ਅੰਮ੍ਰਿਤਾ ਵੜਿੰਗ ਦਾ ਅਜ ਗਿੱਦੜਬਾਹਾ ਦੇ ਪਿੰਡ ਕੋਠੇ ਦਸਮੇਸ਼ ਨਗਰ ਵਿਖੇ ਕੁਝ ਕਿਸਾਨਾਂ ਵੱਲੋ ਘਿਰਾਓ ਕਰਕੇ ਉਹਨਾਂ ਤੋਂ ਸਵਾਲ ਕੀਤੇ ਗਏ। ਉਧਰ ਇਸ ਮਾਮਲੇ ਚ ਫੇਸਬੁੱਕ ਪੇਜ ਤੇ ਲਾਇਵ ਹੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਲੋਕ ਕਿਸਾਨੀ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ। ਲੋਕ ਉਹਨਾਂ ਤੋਂ ਸਵਾਲ ਕਰਨ ਪਰ ਅਜ ਜਦ ਉਹਨਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਹਲਕੇ ਦੇ ਕੁਝ ਪਿੰਡਾਂ ਚ ਕੁਝ ਪਰਿਵਾਰ ਜਿੰਨ੍ਹਾਂ ਚ ਬੀਤੇ ਦਿਨੀਂ ਮੌਤਾਂ ਹੋਈਆ ਵਿਖੇ ਦੁੱਖ ਪ੍ਰਗਟ ਕਰਨ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਦਾ ਘਿਰਾਓ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਹਮੇਸ਼ਾਂ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਜੋ ਹੁਕਮ ਕਿਸਾਨ ਜਥੇਬੰਦੀਆ ਲਾਇਆ ਉਹਨਾਂ ਮੰਨਿਆ ਵੀ, ਪਰ ਕੁਝ ਲੋਕ ਹੁਣ ਕਿਸਾਨੀ ਅੰਦੋਲਨ ਨੂੰ ਅਜਿਹਾ ਕਰਕੇ ਬਦਨਾਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਦਿੱਲੀ ਚ ਚਲ ਰਹੇ ਕਿਸਾਨੀ ਅੰਦੋਲਨ ਦੇ ਹਮੇਸ਼ਾ ਹੀ ਹਮਾਇਤੀ ਰਹੇ ਹਨ।







