
ਝੱਜਰ : ਹਰਿਆਣਾ ਦੇ ਝੱਜਰ ‘ਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਅੱਜ ਯਾਨੀ ਸ਼ੁੱਕਰਵਾਰ ਨੂੰ ਮੁੜ ਹਿੰਸਕ ਝੜਪ ਦੀ ਖ਼ਬਰ ਹੈ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ‘ਚ ਕਿਸਾਨ ਹੱਥਾਂ ‘ਚ ਝੰਡੇ ਲੈ ਕੇ ਉੱਪ ਮੁੱਖ ਮੰਤਰੀ ਦੇ ਪ੍ਰੋਗਰਾਮ ਸਥਾਨ ਵੱਲ ਜਾਂਦੇ ਦਿੱਸੇ ਪਰ ਵਿਚ ਹੀ ਰਸਤੇ ‘ਚ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਇਸ ਘਟਨਾ ਦੇ ਵੀਡੀਓ ‘ਚ ਸਾਫ਼ ਦਿੱਸ ਰਿਹਾ ਹੈ ਕਿ ਕਿਸਾਨਾਂ ਅਤੇ ਪੁਲਸ ਦਰਮਿਆਨ ਧੱਕਾ-ਮੁੱਕੀ ਹੋ ਰਹੀ ਹੈ। ਥੋੜ੍ਹੀ ਹੀ ਦੇਰ ‘ਚ ਪੁਲਸ ਨੇ ਉੱਥੇ ਪਹੁੰਚ ਕੇ ਵਾਟਰ ਕੈਨਨ ਨਾਲ ਕਿਸਾਨਾਂ ਦੀ ਭੀੜ ਨੂੰ ਦੌੜਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਕਿਸਾਨ ਅੱਗੇ ਵਧਦੇ ਰਹੇ। ਪੁਲਸ ਨੇ ਉਨ੍ਹਾਂ ਦੇ ਰਸਤਿਆਂ ਦੀ ਬੈਰੀਕੇਡਿੰਗ ਵੀ ਕੀਤੀ ਸੀ ਪਰ ਕਿਸਾਨਾਂ ਨੇ ਉਸ ਨੂੰ ਵੀ ਹਟਾ ਦਿੱਤਾ।
ਇਸ ਘਟਨਾ ਤੋਂ ਪਹਿਲਾਂ ਚੌਕਸੀ ਵਜੋਂ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ, ਬੈਰੀਕੇਡ ਲਾਏ ਗਏ ਸਨ ਅਤੇ ਮਾਰਗਾਂ ਨੂੰ ਬਦਲ ਦਿੱਤਾ ਗਿਆ ਸੀ ਪਰ ਪੁਲਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਦਿੱਸੀਆਂ। ਜਦੋਂ ਕਿਸਾਨ ਨਹੀਂ ਮੰਨੇ ਉਦੋਂ ਡਿਪਟੀ ਕਮਿਸ਼ਨਰ ਸ਼ਾਮ ਲਾਲ ਪੂਨੀਆ ਪ੍ਰੋਗਰਾਮ ਵਾਲੀ ਜਗ੍ਹਾ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀ ਵਰਤਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ‘ਚ ਕਿਹਾ,”ਤੁਸੀਂ ਲੋਕਤੰਤਰੀ ਤਰੀਕੇ ਨਾਲ ਵਿਰੋਧ ਕਰ ਸਕਦੇ ਹੋ। ਅਸੀਂ ਵੀ ਤੁਹਾਡੇ ਬੱਚੇ ਹਾਂ ਅਤੇ ਅਸੀਂ ਸਰਕਾਰੀ ਡਿਊਟੀ ‘ਤੇ ਹਾਂ। ਕ੍ਰਿਪਾ ਸਾਨੂੰ ਆਪਣਾ ਕਰਤੱਵ ਨਿਭਾਉਣ ਤੋਂ ਨਾ ਰੋਕੋ। ਇਹ ਪ੍ਰੋਗਰਾਮ ਸਮਾਜ



