17.4 C
Chandigarh

TODAY NOW NEWS

Friday, March 20, 2026
HomeWEIRD NEWSਦਿੱਲੀ ਧਰਨੇ ਵਿਚ ਤਬੀਅਤ ਖ਼ਰਾਬ ਹੋਣ ਤੇ ਪਰਤੇ ਭਿੱਖੀਵਿੰਡ ਦੇ ਪਿੰਡ ਕਲਸੀਆਂ...

ਦਿੱਲੀ ਧਰਨੇ ਵਿਚ ਤਬੀਅਤ ਖ਼ਰਾਬ ਹੋਣ ਤੇ ਪਰਤੇ ਭਿੱਖੀਵਿੰਡ ਦੇ ਪਿੰਡ ਕਲਸੀਆਂ ਕਲਾਂ ਦੇ ਕਿਸਾਨ ਦੀ ਮੌਤ

ਪੁਲਸ ਵੱਲੋਂ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਚੌਕ ਵਿੱਚ ਰੱਖ ਕੇ ਦਿੱਤਾ ਧਰਨਾ

ਤਰਨਤਾਰਨ (ਰਿੰਪਲ ਗੋਲਣ) : ਪੁਲੀਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਕਲਾਂ ਦੇ ਕਿਸਾਨ ਪ੍ਰਤਾਪ ਸਿੰਘ (58)ਪੁੱਤਰ ਸੰਤੋਖ ਸਿੰਘ ਦੀ ਦਿੱਲੀ ਕਿਸਾਨ ਧਰਨੇ ਵਿਚ ਸਿਹਤ ਵਿਗੜਨ ਤੇ ਘਰ ਵਾਪਸ ਆਉਣ ਤੇ ਰਸਤੇ ਵਿੱਚ ਮੌਤ ਹੋ ਗਈ ਇਸ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਹੋਰ ਕਿਸਾਨਾਂ ਵੱਲੋਂ ਪੁਲਸ ਥਾਣਾ ਭਿੱਖੀਵਿੰਡ ਵਿਖੇ 174ਦੀ ਕਾਰਵਾਈ ਕਰਨ ਸਬੰਧੀ ਪਹੁੰਚ ਕਰਨ ਤੇ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ 174ਦੀ ਕਾਰਵਾਈ ਨਾ ਕਰਨ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੰਵਲਪ੍ਰੀਤ ਸਿੰਘ ਪੰਨੂ ਗਰੁੱਪ ਵੱਲੋਂ ਮ੍ਰਿਤਕ ਕਿਸਾਨ ਪ੍ਰਤਾਪ ਸਿੰਘ ਦੀ ਲਾਸ਼ ਦੇਰ ਰਾਤ ਭਿੱਖੀਵਿੰਡ ਦੇ ਮੇਨ ਚੌਕ ਵਿਚ ਰੱਖ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਚੱਕਾ ਜਾਮ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਪ੍ਰਤਾਪ ਸਿੰਘ ਦੇ ਭਤੀਜੇ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਪ੍ਰਤਾਪ ਸਿੰਘ ਪਹਿਲਾਂ ਵੀ ਧਰਨੇ ਵਿੱਚ 20ਦਿਨ ਲਗਾ ਕੇ ਵਾਪਸ ਆਇਆ ਸੀ ਅਤੇ ਹੁਣ ਫਿਰ 13 ਫਰਵਰੀ ਨੂੰ ਦਿੱਲੀ ਧਰਨੇ ਵਿਚ ਸ਼ਾਮਲ ਹੋਣ ਲਈ ਗਿਆ ਸੀ ਦਿੱਲੀ ਧਰਨੇ ਵਿੱਚ ਪ੍ਰਤਾਪ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਤੇ ਪਿੰਡ ਦਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਤਰਸੇਮ ਸਿੰਘ ਉਸ ਨੂੰ ਨਾਲ ਲੈ ਕੇ ਬੱਸ ਰਾਹੀਂ ਵਾਪਸ ਪਿੰਡ ਆ ਗਏ ਅਤੇ ਅਸੀਂ ਉਨ੍ਹਾਂ ਨੂੰ ਪੱਟੀ ਤੋਂ ਕਾਰ ਤੇ ਲੈਣ ਗਏ ਅਸੀਂ ਉਨ੍ਹਾਂ ਨੂੰ ਜਦ ਲੈ ਕੇ ਵਾਪਸ ਪਿੰਡ ਆ ਰਹੇ ਸੀ ਤਾਂ ਰਸਤੇ ਵਿਚ ਪ੍ਰਤਾਪ ਸਿੰਘ ਦੀ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਇਸ ਸਬੰਧੀ ਅਸੀਂ ਪੁਲਸ ਥਾਣਾ ਭਿੱਖੀਵਿੰਡ ਵਿਖੇ 174ਦੀ ਕਾਰਵਾਈ ਕਰਵਾਉਣ ਲਈ ਰਾਬਤਾ ਕੀਤਾ ਤਾਂ ਜੋ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਮਦਦ ਮਿਲ ਸਕੇ ਭਿੱਖੀਵਿੰਡ ਪੁਲਸ ਨੇ 174ਦੀ ਕਾਰਵਾਈ ਕਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੇ ਰੋਸ ਵਜੋਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਭਿੱਖੀਵਿੰਡ ਮੇਨ ਚੌਕ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਕਿਸਾਨ ਆਗੂ ਤਰਸੇਮ ਸਿੰਘ ਕਲਸੀਆਂ ਸੂਬਾ ਕਮੇਟੀ ਮੈਂਬਰ ਬਚਿੱਤਰ ਸਿੰਘ ਮੀਤ ਪ੍ਰਧਾਨ ਮਨਮੋਹਣ ਸਿੰਘ ਭਿੱਖੀਵਿੰਡ ਸ਼ਿੰਗਾਰਾ ਸਿੰਘ ਮਾੜੀ ਸੰਤਪੁਰਾ ਸੁਖਚੈਨ ਸਿੰਘ ਕਲਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਕਿਸਾਨ ਦੀ ਮੌਤ ਤੇ ਬਣਦੀ ਕਾਰਵਾਈ ਨਾ ਕਰਨ ਕਾਰਨ ਸਬੰਧਤ ਅਧਿਕਾਰੀਅਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ

Today Now News

RELATED ARTICLES
- Advertisment -

POPULAR POSTS