17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਕਿਸਾਨ ਆਗੂ ਬਲਬੀਰ ਰਾਜੇਵਾਲ ਦਾ ਵੱਡਾ ਬਿਆਨ, ਕਿਹਾ AAP ਨਾਲ ਗੱਠਜੋੜ ਕੀਤਾ...

ਕਿਸਾਨ ਆਗੂ ਬਲਬੀਰ ਰਾਜੇਵਾਲ ਦਾ ਵੱਡਾ ਬਿਆਨ, ਕਿਹਾ AAP ਨਾਲ ਗੱਠਜੋੜ ਕੀਤਾ ਤਾਂ

ਜਲੰਧਰ:

ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਰਮਿਆਨ ਕਿਸਾਨ ਆਗੂ ਅਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਚਿਹਰੇ ਬਲਬੀਰ ਰਾਜੇਵਾਲ ਦੇ ਬਿਆਨ ਨਾਲ ਆਪ ‘ਚ ਹਲਚਲ ਮਚ ਗਈ ਹੈ। ਦਰਅਸਲ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ ‘ਆਪ’ ਨਾਲ ਗਠਜੋੜ ਹੋਇਆ ਤਾਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਂ ਵਾਪਿਸ ਵੀ ਲੈ ਸਕਦੀ ਹੈ।

ਬਲਬੀਰ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਨਾਲ ‘ਆਪ’ ਸੰਪਰਕ ਕਰ ਰਹੀ ਹੈ ਤੇ ਸਾਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਗਠਜੋੜ ਕਰਦੇ ਹੋ ਤਾਂ ਅਸੀਂ ਲੋੜ ਅਨੁਸਾਰ ਆਪਣੇ ਉਮੀਦਵਾਰਾਂ ਦੇ ਨਾਂ ਵਾਪਸ ਵੀ ਲੈ ਲਵਾਂਗੇ। ਉਨ੍ਹਾਂ ਕਿਹਾ ਕਿ ਫ਼ਿਲਹਾਲ ਨਾ ਤਾਂ ਅਸੀਂ ਕਿਸੇ ਨੂੰ ਕੋਈ ਉਮੀਦਵਾਰਾਂ ਦੀ ਸੂਚੀ ਦਿੱਤੀ ਹੈ ਤੇ ਨਾ ਅਸੀਂ ਅਜਿਹੀ ਕੋਈ ਗੱਲਬਾਤ ਹੋਈ ਹੈ।

ਕਾਬਿਲ-ਏ-ਗ਼ੌਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ 101 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ ਵੀ ਪਾਰਟੀ ਦਾ ਐਲਾਨ ਕਰਨ ਮਗਰੋਂ ਸੁਰਖੀਆਂ ਵਿੱਚ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਗਠਜੋੜ ਕਰਕੇ ਚੋਣ ਲੜ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਦੇ ਸਮੀਕਰਨ ਬਦਲ ਜਾਣਗੇ ।

ਬਲਬੀਰ ਰਾਜੇਵਾਲ ਦੇ ਇਸ ਬਿਆਨ ਨਾਲ ‘ਆਪ’ ਵੱਲੋਂ ਜਾਰੀ ਉਮੀਦਵਾਰਾਂ ਵਿੱਚ ਹਲਚਲ ਮਚ ਗਈ ਹੈ ਕਿਉਂਕਿ ਜੇਕਰ ਸੰਯੁਕਤ ਸਮਾਜ ਮੋਰਚਾ ਦਾ ਆਪ ਨਾਲ ਗਠਜੋੜ ਹੁੰਦਾ ਹੈ ਤਾਂ ਨਿਸਚਿਤ ਹੀ ਕਈ ਸੀਟਾਂ ‘ਤੇ ਕਿਸਾਨ ਆਗੂਆਂ ਨੂੰ ਉਤਾਰਨ ਦਾ ਐਲਾਨ ਹੋ ਸਕਦਾ ਹੈ ਜਿਸ ਕਾਰਨ ‘ਆਪ’ ਵੱਲੋਂ ਉਤਾਰੇ ਗਏ ਉਮੀਦਵਾਰਾਂ ਨੂੰ ਆਪਣੇ ਨਾਂ ਵਾਪਸ ਲੈਣ ਦਾ ਫ਼ਰਮਾਨ ਜਾਰੀ ਹੋ ਸਕਦਾ ਹੈ।ਇਹ ਵੀ ਚਰਚਾ ਹੈ ਕਿ ਜੇਕਰ ਇਹ ਗੱਲਬਾਤ ਕਿਸੇ ਤਣ-ਪੱਤਣ ਲੱਗਦੀ ਹੈ ਤਾਂ ਬਲਬੀਰ ਰਾਜੇਵਾਲ ਗਠਜੋੜ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਹਨ।

Today Now News

RELATED ARTICLES
- Advertisment -

POPULAR POSTS