16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿੱਲੀ ਧਰਨੇ ਤੋਂ ਘਰ ਆਏ ਕਿਸਾਨ ਦੀ ਮੌਤ

ਦਿੱਲੀ ਧਰਨੇ ਤੋਂ ਘਰ ਆਏ ਕਿਸਾਨ ਦੀ ਮੌਤ

ਡਾਕਟਰਾਂ ਨੇ ਮੌਤ ਦਾ ਕਾਰਨ ਕੋਰੋਨਾ ਦੱਸਿਆ

ਮਾਨਸਾ/ਬੁਢਲਾਡਾ (ਗੁਰਜੰਟ ਸਿੰਘ ਬਾਜੇਵਾਲੀਆ) : ਇੱਥੋਂ ਥੋੜ੍ਹੀ ਦੂਰ ਦੇ ਨੇੜਲੇ ਪਿੰਡ ਪਿੱਪਲੀਆਂ ਦੇ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ ਹੈ ਮੁਖਤਾਰ ਸਿੰਘ ਦਿੱਲੀ ਸੰਘਰਸ ਵਿੱਚ ਲੰਮੇ ਸਮੇਂ ਤੋਂ ਹਾਜ਼ਰ ਸੀ ਕੁਝ ਦਿਨ ਪਹਿਲਾਂ ਮੁਖਤਿਆਰ ਸਿੰਘ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤਾਂ ਬਹਾਦਰਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਦਵਾਈ ਲਈ ਕੀਤੀ ਗਈ ਪਰ ਸਿਹਤ ਜਿਆਦਾ ਵਿਗੜਦੀ ਹੈ ਤਾਂ ਮੁਖਤਿਆਰ ਸਿੰਘ ਨੂੰ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਸਿਹਤ ਜ਼ਿਆਦਾ ਵਿਗੜਨ ਕਾਰਨ ਬਠਿੰਡਾ ਬਡਿਆਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਇਸ ਹਸਪਤਾਲ ਵਿੱਚ ਮੁਖਤਾਰ ਸਿੰਘ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਅਤੇ ਲੜਦਾ ਰਿਹਾ ਆਖ਼ਰ ਕਰ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ 13 ਜੂਨ ਨੂੰ ਉਸ ਕਿਸਾਨ ਦੀ ਮੌਤ ਹੋ ਗਈ ਡਾਕਟਰਾਂ ਨੇ ਮੌਤ ਦਾ ਕਾਰਨ ਕੋਰੋਨਾ ਦੱਸਿਆ ਅੱਜ ਸਵੇਰੇ ਪਿੰਡ ਵਿੱਚ ਲਿਆਂਦਾ ਗਿਆ ਅਤੇ ਉਸ ਕਿਸਾਨ ਦਾ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸੱਤਪਾਲ ਬਰ੍ਹੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਇਸ ਮੌਕੇ ਬਲਦੇਵ ਸਿੰਘ ਪਿਪਲੀਆਂ ਅਜਾਇਬ ਸਿੰਘ ਲਾਭ ਸਿੰਘ ਦਰਸ਼ਨ ਸਿੰਘ ਆਦਿ ਕਿਸਾਨ ਵਰਕਰ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS