
ਫ਼ਰੀਦਕੋਟਸੰਯੁਕਤ ਕਿਸਾਨ ਮੋਰਚੇ ਵੱਲੋ ਸਾਕਾ ਲਖੀਮਪੁਰ ਖ਼ੀਰੀ ਦੇ ਸ਼ਹੀਦ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਰਮਨ ਕਸ਼ਿਅਪ, ਗੁਰਵਿੰਦਰ ਸਿੰਘ ਅਤੇ ਦਿਲਜੀਤ ਸਿੰਘ ਦੇ ਫੁੱਲਾਂ ਦੇ ਕਲਸ਼ ਦੇ ਕਾਫ਼ਲ ਨੂੰ ਇਥੋ ਭਾਵਭਿੰਨੀ ਸ਼ਰਧਾਦਲੀ ਭੇਟ ਕਰਕੇ ਸੋਗੀ ਮਨ ਨਾਲ ਨਾਅਰਿਆਂ ਦੀ ਗੂੰਜ ਨਾਲ ਵਿਦਾ ਕੀਤਾ।
ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਤੋ ਸੰਯੁਕਤ ਕਿਸਾਨ ਮੋਰਚ ਦੀ ਅਗਵਾਈ ਵਿੱਚ ਚਲਿਆ ਇਹ ਕਾਫਲਾ ਵਖ-ਵਖ ਥਾਵਾਂ ‘ਤੇ ਪੜਾਅ ਕਰਦਿਆ ਇਥੇ ਬਠਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਹਾਈਵੇਅ ‘ਤੇ ਪਿੰਡ ਟਹਿਣਾ ਦੇ ਚੌਕ ਵਿੱਚ ਪੁੱਜਿਆ।






