ਸਾਥੀ ਦੀ ਚੜਦੀਕਲਾ ਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹੋਏ ਅਸੀਂ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਾਂ : ਬਲਰਾਜ ਮੌੜ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਦੇ ਇਸ ਸਮੇਂ ਦੌਰਾਨ ਜਦ ਕਾਰਪੋਰੇਟੀ ਹਮਲਾ ਦੀ ਮਾਰ ਨਾਲ ਜਨਤਕ ਖੇਤਰ ਬਿਲਕੁਲ ਸੁੰਗੜ ਗਿਆ ਹੈ ਤੇ ਆਪਣੇ ਅੰਤਮ ਸਵਾਸਾਂ ਦੀ ਘੜੀ ਤੇ ਸਾਂਹ ਵਰੋਲ ਰਿਹਾ ਹੈ ।ਉਸ ਵੇਲੇ ਇਸ ਵੰਗਾਰ ਨੂੰ ਲੋਕ ਏਕਤਾ ਕੰਧ ਬਣਕੇ ਇਸ ਨੂੰ ਟਕਰ ਦੇ ਰਹੀ ਹੈ ਇਹ ਭਾਰਤ ਦੇ ਨਾਲ ਸਮੁੱਚੇ ਵਰਲਡ ਦੇ ਜਨ ਮਾਣਸ ਲਈ ਖੁਸ਼ ਖਬਰ ਹੈ ਜਦ ਲੋਕਾਂ ਨੇ ਇਸ ਮਾਰੂ ਸਮੇਂ ਦਾ ਰੋਡ ਮੈਪ ਪਹਿਚਾਣ ਲਿਆ ਹੈ ਕਿ ਇਹ ਮਨੁੱਖਤਾ ਨੂੰ ਕਿਸ ਕਦਰ ਜਿੰਦਗੀ ਰੀਂਗਣ ਲਈ ਮਜਬੂਰ ਕਰ ਦੇਵੇਗਾ ।ਇਸ ਦੌਰ ਵਿੱਚ ਅਜ ਸਾਥੀ ਸਤਪਾਲ ਭੈਣੀ ਪ੍ਰਧਾਨ ਟੈਕਨੀਕਲ ਐਂਡ ਮਕੈਨੀਕਲ ਇੰਮ ਯੂਨੀਅਨ ਪੰਜਾਬ ਆਪਣੇ ਮੁਲਾਜ਼ਮਤ ਦੇ ਸਾਨਾਮਤੇ ਜਥੇਬੰਦਕ ਸਫਰ ਦੇ ਇਕ ਪੜਾ ਨੂੰ ਪੂਰਾ ਕਰ ਗਏ ਹਨ ।ਸਾਥੀ ਦੀ ਚੜਦੀਕਲਾ ਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹੋਏ ਅਸੀਂ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਾਂ। ਇਹ ਸ਼ਬਦ ਬਲਰਾਜ ਮੌੜ ਜਨਰਲ ਸਕੱਤਰ ਪੰਜਾਬ ਵਲੋਂ ਸਤਪਾਲ ਭੈਣੀ ਜੀਆਂ ਦੀ ਰਿਟਾਇਰਮੈਂਟ ਸਮੇਂ ਕੋਵਿਡ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਾਇਗੀ ਪਾਰਟੀ ਦੇਣ ਸਮੇਂ ਕਹੇ ।ਇਸ ਤੋਂ ਇਲਾਵਾ ਹੋਰ ਸਾਥੀਆਂ ਬਹਾਲ ਸਿੰਘ ਜੋਈਆਂ ਬਰਾਂਚ ਪ੍ਰਧਾਨ ਤੇ ਹਰਦੇਵ ਸਿੰਘ ਖਿਆਲਾ ਜਨਰਲ ਸਕੱਤਰ ਬਰਾਂਚ ਮਾਨਸਾ ਬੀ ਨੇ ਦੱਸਿਆ ਕਿ ਸਾਡੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਸਾਥੀ ਨੇ ਸਤਾਈ ਅਠਾਈ ਸਾਲ ਦੀ ਬੇਦਾਗ ਸਰਵਿਸ ਕੀਤੀ ।ਸਾਥੀ ਦਾ ਜਨਮ 15/5/1963 ਵਿੱਚ ਮਾਤਾ ਲਛਮੀ ਦੇਵੀ , ਪਿਤਾ ਹੁਕਮ ਚੰਦ ਦੇ ਘਰ ਪਿੰਡ ਭੈਣੀ ਬਾਘਾ ਵਿਖੇ ਹੋਇਆ ।ਸਾਥੀ ਦਾ ਬਚਪਨ ਤੇ ਮੁਢਲੀ ਪੜ੍ਹਾਈ ਪਿੰਡ ਵਿੱਚ ਹੀ ਹੋਈ।ਇਸ ਉਪਰੰਤ ਸਟੂਡੈਂਟਸ ਲਾਈਫ ਦੌਰਾਨ ਇਨਕਲਾਬੀ ਲਹਿਰ ਜਥੇਬੰਦੀਆ ਵਿਚ ਅਗਵਾਈ ਕਰਦੇ ਰਹੇ।ਸਾਡੇ ਵਿਭਾਗ ਵਿਚ ਕੰਮ ਕਰਦੀਆਂ ਵਖ ਵਖ ਮੁਲਾਜ਼ਮ ਜਥੇਬੰਦੀਆ ਵਿੱਚ ਵੀ ਸਾਥੀ ਦਾ ਨਾਮ ਇਕ ਚੰਗੇ ਕੋਆਰਡੀਨੇਟਰ ਵਜੋਂ ਚਲਦਾ ਰਿਹਾ ਤੇ ਸਭ ਆਗੂ ਸਤਿਕਾਰ ਤੇ ਕੰਮ ਦੀ ਦਾਦ ਦਿੰਦੇ ਰਹੇ ਹਨ ।ਕੱਚੇ ਕਾਮਿਆਂ ਨੂੰ ਰੈਗੂਲਰ ਮੁਲਾਜ਼ਮ ਬਣਾਉਣ ਤੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਵਿੱਚ ਲਿਆਉਣ ਤੇ ਜੀ . ਪੀ . ਐਫ. ਖਾਤੇ ਖੁਲ੍ਹਵਾਉਣ ਤੋਂ ਲੈ ਕੇ ਹਰ ਮੁਲਾਜ਼ਮ ਦੇ ਕੰਮ ਕਰਵਾਉਣ ਤੱਕ ਬਿਨਾਂ ਕਿਸੇ ਭਰਿਸ਼ਟਾਚਾਰ ਦੇ ਆਪਣੀ ਜਿੰਦਾਦਿਲ ਤੇ ਉੱਚਤਮ ਸੂਝ ਬੂਝ ਦਾ ਪਰਚੰਮ ਸਦਾ ਉਚਾ ਰਖਿਆ ਜਿਸ ਤੋਂ ਆਉਣ ਵਾਲੇ ਆਗੂ ਸਦਾ ਸੇਧ ਪ੍ਰਾਪਤ ਕਰਦੇ ਰਹਿਣਗੇ।ਸਾਥੀ ਦਾ ਵਿਆਹ ਮੈਡਮ ਸਰਬਜੀਤ ਕੌਰ ਨਾਲ ਹੋਇਆ ਜਿਨਾਂ ਸਾਥੀ ਨੂੰ ਹਮੇਸ਼ਾ ਜਥੇਬੰਦਕ ਸਰਗਰਮੀਆਂ ਲਈ ਉਤਸ਼ਾਹਿਤ ਕਰਦਿਆਂ ਮਥੇ ਵਟ ਨੀ ਪਾਇਆ ਸਦਾ ਖਿੜੇ ਮਥੇ ਨਾਲ ਜਥੇਬੰਦਕ ਸਾਥੀਆਂ ਦਾ ਸਵਾਗਤ ਕੀਤਾ ।ਸਾਥੀ ਦੇ ਪਰਿਵਾਰ ਵਿਚ ਦੋ ਬੇਟੇ ਹਨ, ਜੋ ਕਿ ਇਕ ਤਾਂ ਵਿਦੇਸ਼ ਵਿਚ ਸੈਟਲ ਹੈ ਤੇ ਦੂਜਾ ਸਿਹਤ ਵਿਭਾਗ ਵਿੱਚ ਬਲਾਕ ਐਕਸਟੈਂਸ਼ਨ ਐਜੁਕੇਟਰ ਵਜੋਂ ਸਰਵਿਸ ਕਰ ਰਿਹਾ ਹੈ ।ਸਾਥੀ ਗੁਰਜੰਟ ਸਿੰਘ ਮੌੜ , ਜਸਵੀਰ ਸਿੰਘ, ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ ਸਾਥੀ ਦੀ ਵਿਭਾਗ ਦੇ ਮੁਲਾਜ਼ਮ ਨੂੰ ਦਿੱਤੀ ਜਥੇਬੰਦਕ ਅਗਵਾਈ ਤੇ ਮੁਲਾਜ਼ਮ ਮੰਗਾਂ ਲਈ ਕੀਤੀ ਜਦੋਜਹਿਦ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਅਗੇ ਵੀ ਜਥੇਬੰਦੀ ਨੂੰ ਆਪਣੀ ਸਲਾਹ ਤੇ ਸੇਧ ਦਿੰਦੇ ਰਹਿਣਗੇ ।






