16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਲੋਕਾਂ ਦੇ ਦਿੱਲਾਂ 'ਤੇ ਰਾਜ ਕਰਨ ਵਾਲੀ ਪ੍ਰਸਿੱਧ ਅਦਾਕਾਰਾ ਬੈਟੀ ਵਾਈਟ...

ਲੋਕਾਂ ਦੇ ਦਿੱਲਾਂ ‘ਤੇ ਰਾਜ ਕਰਨ ਵਾਲੀ ਪ੍ਰਸਿੱਧ ਅਦਾਕਾਰਾ ਬੈਟੀ ਵਾਈਟ 99 ਸਾਲ ਦੀ ਉਮਰ ਵਿਚ ਕਹਿ ਗਈ ਅਲਵਿਦਾ

ਸੈਕਰਾਮੈਂਟੋ 1 ਜਨਵਰੀ (ਹੁਸਨ ਲੜੋਆ ਬੰਗਾ)-ਫਿਲਮੀ ਪਰਦੇ ਤੋਂ ਇਲਾਵਾ ਟੈਲੀਵੀਜ਼ਨ ਉਪਰ ਲੜੀਵਾਰ ਨਾਟਕਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੀ ਤੇ ਲੋਕਾਂ ਦੇ ਦਿਲਾਂ ਉਪਰ ਰਾਜ ਕਰਨ ਵਾਲੀ ਜਾਣੀ ਪਛਾਣੀ ਪ੍ਰਸਿੱਧ ਅਦਾਕਾਰ ਬੈਟੀ ਵਾਈਟ 99 ਸਾਲ ਤੋਂ ਵਧ ਉਮਰ ਵਿਚ ਇਸ ਦੁਨੀਆ ਨੂੰ ਅਲਵਿੱਦਾ ਕਹਿ ਗਈ। ਇਸ ਉਮਰ ਵਿਚ ਵੀ ਉਹ ਪੂਰੀ ਤਰਾਂ ਸਰਗਰਮ ਸੀ ਤੇ ਉਸ ਨੇ 17 ਜਨਵਰੀ ਨੂੰ ਆਪਣਾ 100ਵਾਂ ਜਨਮ ਦਿਨ ਮਨਾਉਣਾ ਸੀ। ਬੈਟੀ ਵਾਈਟ ਨੇ ਆਪਣੇ 100ਵੇਂ ਜਨਮ ਦਿਨ ਨੂੰ ਖਾਸ ਬਣਾਉਣ ਲਈ ਆਪਣੇ ਦੋਸਤਾਂ-ਮਿਤਰਾਂ ਨੂੰ ਟਵੀਟ ਰਾਹੀਂ ਸੱਦਾ ਦਿੱਤਾ ਸੀ । ਉਸ ਨੇ 28 ਦਸੰਬਰ ਨੂੰ ਟਵੀਟ ਕੀਤਾ ਸੀ। ”ਮੇਰਾ 100 ਵਾਂ ਜਨਮ ਦਿਨ.. ਮੈ ਵਿਸ਼ਵਾਸ਼ ਨਹੀਂ ਕਰਦੀ ਆਵੇਗਾ।” ਬੈਟੀ ਵਾਈਟ ਦਾ ਸਫਲ ਫਿਲਮੀ ਜੀਵਨ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦੀਆਂ ਫਿਲਮਾਂ 21 ਵਾਰ ਐਮੀ ਪੁਰਸਕਾਰ ਲਈ ਨਾਮਜ਼ਦ ਹੋਈਆਂ ਤੇ 5 ਵਾਰ ਉਸ ਨੇ ਇਹ ਪੁਰਸਕਾਰ ਜਿੱਤਿਆ। ਉਸ ਦੇ ਪਹਿਲੇ ਟੈਲੀਵੀਜ਼ਨ ਲੜੀਵਾਰ ‘ ਲਾਈਫ ਵਿਦ ਅਲਿਜ਼ਾਬਥ’ ਤੋਂ ਬਾਅਦ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਦੋਂ ਬੈਟੀ ਵਾਈਟ ਟੈਲੀਵੀਜ਼ਨ ਉਪਰ ਨਜਰ ਨਾ ਆਈ ਹੋਵੇ। ਉਸ ਨੇ ‘ਡੇਟ ਵਿਦ ਦ ਐਂਜਲਜ’, ‘ਦ ਮੈਰੀ ਟਾਇਲਰ ਮੂਰ ਸ਼ੋਅ’ , ‘ਦ ਬੈਟੀ ਵਾਈਟ ਸ਼ੋਅ’, ਮੱਮਾ’ਜ ਫੈਮਿਲੀ, ‘ ਦ ਗੋਲਡਨ ਗਰਲ’,’ ਬੋਸਟਨ ਲੀਗਲ’, ‘ਹੌਟ ਇਨ ਕਲੀਵਲੈਂਡ’, ਤੇ ‘ ਬੈਟੀ ਵਾਈਟ’ਜ ਆਫ ਦਿਅਰ ਰੌਕਰਜ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ।

Today Now News

RELATED ARTICLES
- Advertisment -

POPULAR POSTS