ਕਰੀਬ 15 ਦਿਨ ਪਹਿਲਾਂ ਗੁੰਡਾ ਅਨਸਰਾਂ ਵੱਲੋਂ ਬਲਬੀਰ ਸਿੰਘ ਕੁੱਟਮਾਰ ਕਰਨ ਦੇ ਪਰਿਵਾਰ ਨੇ ਆਰੋਪ ਲਗਾਏ ਸਨ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਸਿਆਸੀ ਦਬਾਅ ਦੇ ਕਰ ਕੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਸਿਆਸੀ ਦਬਾਅ ਦੇ ਕਰਕੇ ਆਮ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਬਲਬੀਰ ਸਿੰਘ ਉਮਰ (67) ਸਾਲ ਦੇ ਘਰ ਵਿੱਚ ਕਰੀਬ 15 ਦਿਨ ਪਹਿਲਾਂ ਗੁੰਡਾ ਅਨਸਰਾਂ ਵੱਲੋਂ ਕੁੱਟਮਾਰ ਕਰਨ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਏ ਸਨ ਅਤੇ ਪੁਲਸ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਕਰਦੇ ਆਰੋਪੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਬਲਬੀਰ ਸਿੰਘ ਦੀ ਮੌਤ ਤੋਂ ਬਾਅਦ ਪੀਡ਼ਤ ਪਰਿਵਾਰਕ ਮੈਂਬਰਾਂ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਲਾਸ਼ ਨੂੰ ਰੱਖ ਕੇ ਚੱਕਾ ਜਾਮ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਨਾਭਾ ਦੇ ਐਸਐਚਓ ਸੁਰਿੰਦਰ ਭੱਲਾ ਨੇ ਕਿਹਾ ਕਿ ਇਨ੍ਹਾਂ ਦੀ ਇਨਕੁਆਰੀ ਐੱਸਪੀਡੀ ਪਟਿਆਲਾ ਦੇ ਲੱਗੀ ਹੋਈ ਹੈ ਅਤੇ ਫਿਰ ਵੀ ਅਸੀਂ ਕਰਾਸ ਪਰਚਾ ਕਰ ਰਹੇ ਹਾਂ।
ਇਸ ਮੌਕੇ ਤੇ ਮ੍ਰਿਤਕ ਬਲਵੀਰ ਸਿੰਘ ਦੀ ਪਤਨੀ ਅਤੇ ਉਸ ਦੀ ਲੜਕੀ ਨੇ ਰੋ-ਰੋ ਕੇ ਬਿਆਨ ਕੀਤਾ ਕਿ ਗੁੰਡਾ ਅਨਸਰਾਂ ਵੱਲੋਂ ਸ਼ਰ੍ਹੇਆਮ ਸਾਡੇ ਘਰ ਵਿਚ ਆ ਕੇ ਬਲਵੀਰ ਸਿੰਘ ਨਾਲ ਕੁੱਟਮਾਰ ਕੀਤੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਬਲਬੀਰ ਸਿੰਘ ਦੀ ਮੌਤ ਹੋਈ ਹੈ।
ਇਸ ਮੌਕੇ ਮ੍ਰਿਤਕ ਬਲਵੀਰ ਸਿੰਘ ਦੇ ਭਤੀਜੇ ਐਡਵੋਕੇਟ ਸੁਖਦੇਵ ਸਿੰਘ ਨੋਕਵਾਲ ਨੇ ਕਿਹਾ ਕਿ ਮੇਰੇ ਚਾਚਾ ਜੀ ਨਾਲ ਜੋ ਵਤੀਰਾ ਵਰਤਿਆ ਗਿਆ ਹੈ, ਇਹ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸ਼ਹਿ ਤੇ ਹੋਇਆ ਹੈ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਪੰਜਾਬ ਪੱਧਰ ਤੇ ਵਕੀਲਾਂ ਦੀ ਹੜਤਾਲ ਕਰਾਂਗੇ। ਜਿਸ ਵਿੱਚ ਸਿੱਧੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਦੀ ਸ਼ਹਿ ਤੇ ਸਭ ਕੁਝ ਹੋਇਆ ਹੈ ਅਤੇ ਨਾਭਾ ਦੇ ਸਰਕਾਰੀ ਹਸਪਤਾਲ ਦੀ ਐਸਐਮਓ ਵੀ ਇਸ ਮਾਮਲੇ ਵਿਚ ਭਾਗੀਦਾਰ ਹੈ ਅਤੇ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਬਲਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਕਾਲੀ ਦਲ ਦੀ ਨਗਰ ਕੌਂਸਲ ਦੀ ਚੋਣ ਲੜੀ ਗਈ ਸੀ ਅਤੇ ਉਸ ਵਕਤ ਤੋਂ ਹੀ ਇਨ੍ਹਾਂ ਨੂੰ ਦਬਕਾ ਰਹੇ ਸੀ ਅਤੇ ਜਿਸ ਤੋਂ ਬਾਅਦ ਗੁੰਡਾ ਅਨਸਰਾਂ ਵੱਲੋਂ ਉਨ੍ਹਾਂ ਦੇ ਘਰ ਤੇ ਹਮਲਾ ਕੀਤਾ ਗਿਆ ਤੇ ਬਲਵੀਰ ਸਿੰਘ ਦੀ ਮੌਤ ਹੋ ਗਈ। ਅਸੀਂ ਅਕਾਲੀ ਦਲ ਵੱਲੋਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਗੁੰਡਾ ਅਨਸਰਾਂ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਜਾਵੇ।
ਇਸ ਮੌਕੇ ਤੇ ਨਾਭਾ ਦੇ ਐਸਐਚਓ ਸੁਰਿੰਦਰ ਭੱਲਾ ਨੇ ਕਿਹਾ ਕਿ ਇਨ੍ਹਾਂ ਦੋਨਾਂ ਧਿਰਾਂ ਦੀ ਲੜਾਈ ਹੋਈ ਸੀ ਅਤੇ ਅਸੀਂ ਇਸ ਸੰਬੰਧ ਵਿੱਚ ਐੱਸਪੀਡੀ ਪਟਿਆਲਾ ਵੱਲੋਂ ਇਨਕੁਆਰੀ ਕੀਤੀ ਜਾ ਰਹੀ ਹੈ ਅਤੇ ਫਿਰ ਵੀ ਅਸੀਂ ਪੀਡ਼ਤ ਪਰਿਵਾਰ ਦੇ ਕਹਿਣ ਤੇ ਕਰਾਸ ਪਰਚਾ ਕਰ ਰਹੇ ਹਾਂ। ਜਦੋਂ ਐਸਐਚਓ ਨੂੰ ਪੁੱਛਿਆ ਕਿ ਇਸ ਵਿੱਚ ਸਿਆਸੀ ਦਖ਼ਲਅੰਦਾਜ਼ੀ ਹੈ ਤਾਂ ਐਸਐਚਓ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖ਼ਲ ਅੰਦਾਜ਼ੀ ਨਹੀਂ ਹੈl






