17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜੰਮੂ ਕਸ਼ਮੀਰ ਦੇ ਨੋਸ਼ਿਹਰਾ ਸੈਕਟਰ ਵਿੱਚ ਸ਼ਹੀਦ ਹੋਏ ਗੋਇੰਦਵਾਲ ਨਾਇਬ ਸੂਬੇਦਾਰ ਰਾਜਵਿੰਦਰ...

ਜੰਮੂ ਕਸ਼ਮੀਰ ਦੇ ਨੋਸ਼ਿਹਰਾ ਸੈਕਟਰ ਵਿੱਚ ਸ਼ਹੀਦ ਹੋਏ ਗੋਇੰਦਵਾਲ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਪ੍ਰਤੀ ਰੋਸ਼ ।

ਸ੍ਰੋਮਣੀ ਅਕਾਲੀ ਦੇ ਬੁਲਾਰੇ ਅਤੇ ਜਿਲ੍ਹਾਂ ਪ੍ਰਧਾਨ ਪ੍ਰੋ ਵਿਰਸਾ ਸਿੰਘ ਵਲਟੋਹਾ ਵੱਲੋ ਸ਼ਹੀਦ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਘਾਟ ਪਹੁੰਚ ਕੇ ਪਰਿਵਾਰਕ ਮੈਬਰਾਂ ਨਾਲ ਕੀਤਾ ਦੁੱਖ ਸਾਂਝਾ ,ਪਰਿਵਾਰਕ ਮੈਬਰਾਂ ਵਿੱਚ ਅੰਤਿਮ ਸੰਸਕਾਰ ਤੋ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਕਿਸੇ ਵੀ ਨੁਮਾਇੰਦੇ ਵੱਲੋ ਸਾਰ ਨਾ ਲਏ ਜਾਣ ਕਾਰਨ ਪਾਇਆ ਜਾ ਰਿਹਾ ਹੈ ਰੋਸ਼ ।

ਤਰਨ ਤਾਰਨ (ਰਿੰਪਲ ਗੋਲਣ) : 31 ਅਗਸਤ ਨੂੰ ਜੰਮੂ ਕਸ਼ਮੀਰ ਦੇ ਨੋਸ਼ਿਹਰਾ ਸੈਕਟਰ ਵਿੱਚ ਸਰਹੱਦ ਤੇ ਦੇਸ਼ ਦੀ ਰੱਖਿਆਂ ਕਰਦਿਆਂ ਪਾਕਿਸਤਾਨੀ ਫੋਜ ਦੀ ਗੋਲੀਬਾਰੀ ਦਾ ਸ਼ਿਕਾਰ ਹੋ ਕੇ ਗੋਇੰਦਵਾਲ ਸਾਹਿਬ ਦੇ ਸ਼ਹੀਦ ਹੋਏ ਫੋਜੀ ਜਵਾਨ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕਰਨ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਿਲ੍ਹਾਂ ਪ੍ਰਧਾਨ ਪ੍ਰੋ ਵਿਰਸਾ ਸਿੰਘ ਵਲਟੋਹਾ ਖਾਸ ਤੋਰ ਤੇ ਪਹੁੰਚੇ ਇਸ ਮੋਕੇ ਉਹਨਾਂ ਦੇ ਨਾਲ ਪਾਰਟੀ ਦੇ ਜਥੇਬੰਧਕ ਸਕੱਤਰ ਕੁਲਦੀਪ ਸਿੰਘ ਅੋਲਖ ਤੋ ਇਲਾਵਾ ਹੋਰ ਵੀ ਆਗੂ ਮੋਜੂਦ ਸਨ । ਇਸ ਮੋਕੇ ਵਲਟੋਹਾ ਨੇ ਸ਼ਹੀਦ ਪਤਨੀ ਮਨਪ੍ਰੀਤ ਕੋਰ ਅਤੇ ਮਾਤਾ ਬਲਵਿੰਦਰ ਕੋਰ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਧਰਵਾਸਾ ਦਿੱਤਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹਰ ਸਮੇ ਪਰਿਵਾਰ ਦੇ ਨਾਲ ਖੜਾ ਹੈ । ਜਦ ਵੀ ਪਰਿਵਾਰ ਨੂੰ ਕਦੇ ਜਰੂਰਤ ਪਵੇਗੀ ਤਾਂ ਉਹ ਤੁਰੰਤ ਹਾਜਰ ਹੋਣਗੇ । ਇਸ ਮੋਕੇ ਪੱਤਰਕਾਰਾ ਨਾਲ ਗੱਲ ਕਰਦਿਆਂ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼ਹੀਦ ਰਾਜਵਿੰਦਰ ਸਿੰਘ ਨੇ ਆਪਣੇ ਦੇਸ਼ ਦੀ ਰਾਖੀ ਲਈ ਆਪਣੀ ਜਾਣ ਦੇ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ । ਜਿਸਦਾ ਉਨਾਂ ਨੂੰ ਹੀ ਨਹੀ ਸਾਰੇ ਦੇਸ਼ ਨੂੰ ਮਾਣ ਹੈ । ਜਿਸ ਕਾਰਨ ਉਹ ਉਹ ਅੱਜ ਸ਼ਹੀਦ ਨੂੰ ਸਰਧਾ ਦੇ ਫੁੱਲ ਭੇਟ ਕਰਨ ਆਏ ਹਨ । ਵਲਟੋਹਾ ਨੇ ਕਿਹਾ ਬੇਸ਼ਕ ਪਰਿਵਾਰ ਨੂੰ ਉਹਨਾਂ ਦੇ ਚੱਲੇ ਜਾਣ ਕਾਰਨ ਬਂੜਾ ਵੱਡਾ ਘਾਟਾ ਪਿਆ ਹੈ ਅਤੇ ਉਨਾਂ ਦੀ ਘਾਟ ਤਾ ਕਦੇ ਵੀ ਪੂਰੀ ਨਹੀ ਹੋ ਸਕਦੀ ਲੇਕਿਨ ਸ਼ਹੀਦ ਕੋਮ ਦਾ ਸਰਮਾਇਆਂ ਹਨ ਅਤੇ ਉਹਨਾਂ ਦੀ ਸ਼ਹੀਦੀ ਨੂੰ ਨਹੀ ਭੁਲਾਇਆਂ ਨਹੀ ਜਾ ਸਕਦਾ ਅਤੇ ਸ਼ਹੀਦ ਰਾਜਵਿੰਦਰ ਸਿੰਘ ਦੀ ਸ਼ਹੀਦੀ ਤੋ ਸਾਨੂੰ ਪ੍ਰਰੇਨਾ ਲੈਣੀ ਚਾਹੀਦੀ ਹੈ । ਉਥੇ ਸ਼ਹੀਦ ਪਰਿਵਾਰਕ ਮੈਬਰਾਂ ਵਿੱਚ ਸ਼ਹੀਦ ਦੇ ਅੰਤਿਮ ਸੰਸਕਾਰ ਤੋ ਬਾਅਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾ ਸਰਕਾਰ ਦੇ ਨੁਮਾਇੰਦੇ ਵਾਲੋ ਉਹਨਾਂ ਦੀ ਸਾਰ ਨਾ ਲੈਣ ਕਾਰਨ ਰੋਸ ਪਾਇਆਂ ਜਾ ਰਿਹਾ ਹੈ । ਸ਼ਹੀਦ ਦੀ ਪਤਨੀ ਅਤੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਸ਼ਹੀਦ ਰਾਜਵਿੰਦਰ ਸਿੰਘ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਲੇਕਿਨ ਉਹਨਾਂ ਦੇ ਅੰਤਿਮ ਸੰਸਕਾਰ ਤੋ ਬਾਅਦ ਕਿਸੇ ਨੇ ਵੀ ਆ ਕੇ ਉਹਨਾਂ ਦੀ ਸਾਰ ਨਹੀ ਲਈ ਹੈ ।

Today Now News

RELATED ARTICLES
- Advertisment -

POPULAR POSTS