ਪੁਲਿਸ ਨੇ ਕੀਤੀ 9 ਘੰਟੇ ਪੁੱਛਗਿੱਛ

ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼, ਲਾਈਕਸ, ਫਾਲੋਅਰਜ਼ ਖ਼ਰੀਦਣ ਦੇ ਮਾਮਲੇ ‘ਚ ਮਸ਼ਹੂਰ ਰੈਪਰ ਬਾਦਸ਼ਾਹ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਸਿਲਸਿਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ ਤੇ ਇਸੇ ਮਾਮਲੇ ‘ਚ ਪੁਲਿਸ ਨੇ ਬਾਦਸ਼ਾਹ ਤੋਂ 9 ਘੰਟੇ ਪੁੱਛ ਗਿੱਛ ਕੀਤੀ। ਹੁਣ ਖ਼ਬਰ ਆ ਰਹੀ ਹੈ ਕਿ ਇਸ ਪੁੱਛਗਿੱਛ ‘ਚ ਬਾਦਸ਼ਾਹ ਨੇ ਆਪਣੇ ਗਾਣਿਆਂ ਲਈ ਫੇਕ ਲਾਈਕਸ ਵਧਾਉਣ ਲਈ 75 ਲੱਖ ਰੁਪਏ ਦੇਣ ਦੀ ਗੱਲ ਮੰਨੀ ਹੈ। ਹਾਲਾਂਕਿ ਹੁਣ ਤਕ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਤੇ ਕੁਝ ਮੀਡੀਆ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਗੱਲ ਕਹੀ ਜਾ ਰਹੀ ਹੈ। ਬਾਦਸ਼ਾਹ ਨੂੰ ਸ਼ੁੱਕਰਵਾਰ ਨੂੰ ਪੁਲਿਸ ਨੇ ਤਲਬ ਕੀਤਾ ਸੀ ਤੇ ਬਾਹਸ਼ਾਹ ਨੇ ਜਾਂਚ ‘ਚ ਸਹਿਯੋਗ ਵੀ ਦਿੱਤਾ। ਇਸ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਐਤਵਾਰ ਨੂੰ ਵੀ ਜਾਂਚ ਕੀਤੀ ਜਾਣੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਲਗਾਤਾਰ ਇਸ ਮਾਮਲੇ ‘ਚ ਜਾਂਚ ਕਰ ਰਹੀ ਹੈ ਤੇ ਬਾਦਸ਼ਾਹ ਸਮੇਤ ਕਈ ਹੋਰ ਸੈਲੇਬ੍ਰਿਟੀ ‘ਤੇ ਫੇਕ ਫਾਅਲੋਅਰਜ਼ ਵਧਾਉਣ ਦੇ ਦੋਸ਼ ਹੈ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ। ਹਾਲਾਂਕਿ ਕਈ ਮੀਡੀਆ ਰਿਪੋਰਟ ‘ਚ ਪੁੱਛਗਿੱਛ ਦੇ ਬਾਅਦ ਬਾਦਸ਼ਾਹ ਦਾ ਕਮੈਂਟ ਵੀ ਛਾਪਿਆ ਗਿਆ ਹੈ।






