17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਸਿਧਾਂਤਾਂ ਦੀ ਥਾਂ ਚਿਹਰਿਆਂ ਦੀ ਰਾਜਨੀਤੀ ਲੋਕਤੰਤਰੀ ਪ੍ਰੰਪਰਾਵਾਂ ਨੂੰ ਖੋਰਾ ਲਾਉਣ ਲਈ...

ਸਿਧਾਂਤਾਂ ਦੀ ਥਾਂ ਚਿਹਰਿਆਂ ਦੀ ਰਾਜਨੀਤੀ ਲੋਕਤੰਤਰੀ ਪ੍ਰੰਪਰਾਵਾਂ ਨੂੰ ਖੋਰਾ ਲਾਉਣ ਲਈ ਜ਼ਿੰਮੇਵਾਰ : ਰਵੀਇੰਦਰ ਸਿੰਘ
ਅਫ਼ਗਾਨਿਸਤਾਨ ’ਚ ਸਿਆਸੀ‐ਅਸਥਿਰਤਾ ਮੰਦਭਾਗੀ , ਅਫ਼ਗਾਨਿਸਤਾਨ ’ਚ ਰਹਿੰਦੇ ਸਿੱਖਾਂ ਤੇ ਗੁਰਧਾਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਉਚ ਪੱਧਰੀ ਗੱਲਬਾਤ ਕਰੇ : ਰਵੀਇੰਦਰ ਸਿੰਘ

ਮੋਹਾਲੀ, 17 ਅਗਸਤ ( )¸ਭਾਰਤੀ ਧਰਮ ਨਿਰਪੱਖਤਾ ’ਚ ਫ਼ਿਰਕਾਪ੍ਰਸਤੀ ਦਾ ਪ੍ਰਸਾਰ ਖ਼ਤਰੇ ਤੋਂ ਖ਼ਾਲੀ ਨਹੀਂ। ਵੱਧ ਰਿਹਾ ਇਹ ਜ਼ਹਿਰ ਖ਼ਤਮ ਕਰਨਾ ਜ਼ਰੂਰੀ, ਨਹੀਂ ਤਾਂ ਇਸ ਦੇ ਸਿੱਟੇ ਬਹੁਤ ਬੁਰੇ ਨਿਕਲਣਗੇ। ਇਹ ਪ੍ਰਗਟਾਵਾ ਰਵੀਇੰਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਨੇ ਕਰਦਿਆਂ ਕਿਹਾ ਕਿ ਸਿਧਾਂਤਾਂ ਦੀ ਥਾਂ ਚਿਹਰਿਆਂ ਦੀ ਰਾਜਨੀਤੀ ਲੋਕਤੰਤਰੀ ਪ੍ਰੰਪਰਾਵਾਂ ਨੂੰ ਖੋਰਾ ਲਾਉਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਅਫ਼ਗਾਨਿਸਤਾਨ ’ਚ ਸਿਆਸੀ ਅਸਥਿਰਤਾ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ। ਹੁਣ ਇਸ ਖਿੱਤੇ ’ਚ ਖਿਚਾਅ ਵੱਧਣਾ ਕੁਦਰਤੀ ਹੈ। ਉਨ੍ਹਾਂ ਅਫ਼ਗਾਨਸਿਤਾਨ ’ਚ ਰਹਿੰਦੇ ਸਿੱਖਾਂ ਤੇ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਸਰਕਾਰ ’ਤੇ ਜ਼ੋਰ ਦਿੱਤਾ।
ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਪੰਜਾਬ ਦੇ ਰਾਜਨੀਤਿਕ ਹਾਲਲਾਤਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਵੇਲੇ ਸਿਆਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਸਾਜਗਰ ਨਹੀਂ। ਚੋਣਾਂ ਆਉਣ ਕਰਕੇ ਸਿਆਸੀ ਦਲਾਂ ’ਚ ਘੜਮਸ ਮੱਚੀ ਹੋਈ ਹੈ। ਇਸ ਸਰਹੱਦੀ ਸੂਬੇ ’ਚ ਰਾਜਸੀ ਤੇ ਆਰਥਿਕ ਮਜ਼ਬੂਤੀ ਅਤੇ ਸਥਿਰ ਹਾਲਾਤਾਂ ਦੀ ਜ਼ਰੂਰਤ ਹੈ। ਅਫ਼ਗਾਨਿਸਤਾਨ ’ਚ ਰੂਸ ਬਾਅਦ ਅਮਰੀਕਾ ਨੂੰ ਵੀ ਫ਼ੌਜ਼ਾਂ ਕੱਢਣ ਲਈ ਮਜ਼ਬੂਰ ਹੋਣਾ ਪਿਆ। ਸਾਡੇ ਗੁਆਂਢੀ ਪਾਕਿਸਤਾਨ ’ਚ ਪਹਿਲਾਂ ਹੀ ਫ਼ੌਜ਼ ਤਾਕਤਵਰ ਹੈ। ਦੂਸਰੇ ਪਾਸੇ ਚੀਨ, ਭਾਰਤੀ ਸਰਦਾਰੀ ਖ਼ਤਮ ਕਰਨ ਲਈ ਰੋਜ਼ਾਨਾ ਸਰਹੱਦ ’ਤੇ ਭਿੜੜੀਆਂ ਛੇੜਦਾ ਰਹਿੰਦਾ ਹੈ, ਜਿਸ ਕਾਰਨ ਸਾਡੀ ਫ਼ੌਜ ਦਾ ਜਾਨੀ ਨੁਕਸਾਨ ਹੋ ਰਿਹਾ ਹੈ। ਸਾਬਕਾ ਸਪੀਕਰ ਨੇ ਮੋਦੀ ਸਰਕਾਰ ’ਤੇ ਜ਼ੋਰ ਦਿੱਤਾ ਕਿ ਉਹ ਹੁਣ ਸਰਹੱਦੀ ਸੂਬਿਆਂ ਨੂੰ ਸਥਿਰ ਕਰਨ ਵਾਸਤੇ ਪਾਰਟੀ ਦੀ ਸਿਆਸਤ ਤੋਂ ਉਪਰ ਉਠਣ। ਉਨ੍ਹਾਂ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਵੱਲ ਗੰਭੀਰ ਹੋਣ ਅਤੇ ਕਾਲੇ ਕਾਨੂੰਨ ਰੱਦ ਕਰਕੇ, ਸੁਖਾਵਾਂ ਰਾਜਾਸੀ ਮਾਹੌਲ ਬਣਾਉਣ ਲਈ ਜ਼ੋਰ ਦਿੱਤਾ।
ਸਿੱਖ ਸਿਆਸਤ ਦੀ ਚਰਚਾ ਕਰਦਿਆਂ ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਖ ਸੰਗਠਨਾਂ ’ਤੇ ਕਾਬਜ਼ ਪੰਥਕ ਲੀਡਰਸ਼ਿਪ ’ਚ ਕੋਈ ਦਮ ਨਹੀਂ, ਜਿਸ ਕਾਰਨ ਕੌਮ ਵੱਖ ਵੱਖ ਮੁਸ਼ਕਿਲਾਂ ’ਚ ਘਿਰੀ ਹੈ। ਸਿੱਖ ਕੌਮ ਦੀ ਪੁਰਾਣੀ ਆਨ ਅਤੇ ਸ਼ਾਨ ਲੀਹ ’ਤੇ ਲਿਆਉਣ ਲਈ ਬਾਦਲਾਂ ਤੋਂ ਮਹਾਨ ਸਿੱਖ ਸੰਸਥਾਵਾਂ ਦਾ ਆਜ਼ਾਦ ਹੋਣਾ ਸਭ ਤੋਂ ਜ਼ਰੂਰੀ ਹੈ।

Today Now News

RELATED ARTICLES
- Advertisment -

POPULAR POSTS