17.1 C
Chandigarh

TODAY NOW NEWS

Thursday, March 19, 2026
Homeਵਪਾਰਖੇਤੀਬਾੜੀਐਫ. ਸੀ. ਆਈ. ਦੇ ਦਫਤਰਾਂ ਦਾ ਪੰਜਾਬ ਵਿੱਚ ਕੀਤਾ ਜਾਵੇਗਾ ਘਿਰਾਓ- ਰਾਏਪੁਰ।

ਐਫ. ਸੀ. ਆਈ. ਦੇ ਦਫਤਰਾਂ ਦਾ ਪੰਜਾਬ ਵਿੱਚ ਕੀਤਾ ਜਾਵੇਗਾ ਘਿਰਾਓ- ਰਾਏਪੁਰ।

ਕੇਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਅੱਜ ਹਰ ਵਰਗ ਨੂੰ ਲੋੜ ਹੈ ਇਕੱਠੇ ਹੋਕੇ ਕਿਸਾਨਾਂ ਦਾ ਸਾਥ ਦੇਣ ਦੀ : ਰਾਏਪੁਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਤਿੰਨ ਖੇਤੀ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦਿਆ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ 5 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਦਫਤਰਾਂ ਦਾ ਘਿਰਾਓ ਸਵੇਰੇ 11ਵਜੇ ਤੋਂ ਸਾਮ 6 ਵਜੇ ਤੱਕ ਕੀਤਾ ਜਾਵੇਗਾ। ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਇਨਸਾਫ਼ ਦੀ ਆਵਾਜ਼ ਵੱਲੋਂ ਪੂਰੇ ਪੰਜਾਬ ਵਿੱਚ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਐਫ ਸੀ ਆਈ ਦੇ ਦਫਤਰਾਂ ਦੇ ਘਿਰਾਓ ਵਿੱਚ ਸਹਿਯੋਗ ਦੇਣ ਲਈ ਸਾਮਿਲ ਹੋਵਾਂਗੇ। ਕਿਉਂਕਿ ਕੇਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਅੱਜ ਹਰ ਵਰਗ ਨੂੰ ਲੋੜ ਹੈ ਇਕੱਠੇ ਹੋਕੇ ਕਿਸਾਨਾਂ ਦਾ ਸਾਥ ਦੇਣ ਦੀ। ਇਨਸਾਫ਼ ਦੀ ਆਵਾਜ਼ ਦੇ ਜਝਾਰੂ ਸਾਥੀਓ ਅੱਜ 5 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਆਪਾ ਪੰਜਾਬ ਦੀ ਹੋਂਦ ਅਤੇ ਭਵਿੱਖ ਤੇ ਪਹਿਰਾ ਦੇ ਸਕੀਏ। ਸੰਯੁਕਤ ਕਿਸਾਨ ਮੋਰਚੇ ਦੇ ਤਿੱਖੇ ਫੈਸਲਿਆਂ ਦਾ ਸਵਾਗਤ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ 10 ਅਪ੍ਰੈਲ ਨੂੰ ਵੀ ਅਸੀਂ ਦਿੱਲੀ ਕੇ. ਐਮ. ਪੀ. ਦੇ ਚੱਕਾ ਜਾਮ ਵਿੱਚ ਵੀ ਅਸੀਂ ਪੂਰਾ ਸਹਿਯੋਗ ਕਰਾਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਰਾਏਪੁਰ ਨੇ ਕਿਹਾ ਕਿ ਕੇਦਰ ਸਰਕਾਰ ਹੁਣ ਕੋਝੀਆਂ ਤੇ ਘਟੀਆਂ ਹਰਕਤਾਂ ਉਤੇ ਉਤਰ ਆਈ ਹੈ, ਜਿਸ ਕਰਕੇ ਸਾਨੂੰ ਵੀ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ।ਸਭ ਤੋਂ ਵੱਡਾ ਹਥਿਆਰ ਸ਼ਾਂਤੀ ਪੂਰਵਕ ਰਹਿਕੇ ਸੰਘਰਸ਼ ਕਰਨਾ ਹੀ ਹੈ। ਇਸ ਸੰਘਰਸ਼ ਨੂੰ ਜਿੱਤਣ ਲਈ ਕਿਸਾਨ ਜਥੇਬੰਦੀਆਂ ਦੇ ਸੂਝਵਾਨ ਆਗੂ ਹਰੇਕ ਵਰਗ ਤੇ ਨੋਜਵਾਨਾਂ ਨੂੰ ਨਾਲ ਲੈਕੇ ਚੱਲਣ ਤਾਂ ਜੋ ਵੱਡੀ ਗਿਣਤੀ ਵਿੱਚ ਤਾਕਤ ਕਿਸਾਨ ਜਥੇਬੰਦੀਆਂ ਨੂੰ ਮਿਲ ਸਕੇ ਤੇ ਲੋਕਤੰਤਰ ਵਿੱਚ ਸ਼ਾਂਤੀ ਪੂਰਵਕ ਰਹਿਕੇ ਹੀ ਕੇਂਦਰ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਸਕੀਏ ਅਤੇ ਹਰੇਕ ਨਾਗਰਿਕ ਤੋ ਸਹਿਯੋਗ ਲੈ ਸਕੀਏ। ਸਭ ਭਰਾਤਰੀ ਤੇ ਸੰਘਰਸੀ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਨੂੰ ਅੱਜ ਲੋੜ ਹੈ ਕਿਸਾਨ ਆਗੂਆਂ ਦਾ ਸਹਿਯੋਗ ਕਰਨ ਦੀ ਤਾ ਜੋ ਅਸੀਂ ਆਪਣੇ ਬੱਚਿਆਂ ਦਾ ਭਵਿੱਖ, ਆਪਣੀ ਹੋਂਦ ਤੇ ਆਪਣੀ ਜ਼ਮੀਨ ਬਚਾ ਸਕੀਏ।

Today Now News

RELATED ARTICLES
- Advertisment -

POPULAR POSTS