ਮੁਕੱਦਮਾ ਦਰਜ਼ ਕਰਕੇ ਮੁਲਜਿਮ ਨੂੰ ਕਾਬੂ ਕਰਕੇ 18 ਕਿਲੋੋਗ੍ਰਾਮ ਕੇਬਲ ਤਾਰ ਕੀਤੀ ਬਰਾਮਦ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ਼ਹਿਰ ਬੁਢਲਾਡਾ ਅਤੇ ਇਸਦੇ ਆਪ/ਪਾਸ ਦੇ ਪਿੰਡਾਂ ਦੇ ਖੇਤਾਂ ਵਿੱਚ ਲੱਗੀਆਂ ਬਿਜਲੀ ਵਾਲੀਆਂ ਮੋੋਟਰਾਂ ਦੀਆਂ ਕੇਬਲ ਤਾਰਾਂ ਚੋੋਰੀ ਕਰਨ ਵਾਲੇ ਗਿਰੋੋਹ ਦਾ ਪਰਦਾਫਾਸ ਕਰਕੇ ਇੱਕ ਮੁਲਜਿਮ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਮੁਲਜਿਮ ਸੁਰਜੀਤ ਸਿੰਘ ਪੁੱਤਰ ਚਰਨ ਦਾਸ ਵਾਸੀ ਬੁਢਲਾਡਾ ਪਾਸੋੋਂ ਚੋੋਰੀ ਕੀਤੀ 18 ਕਿਲੋੋਗ੍ਰਾਮ ਕੇਬਲ ਤਾਰ ਜਿਸਦੀ ਕੁੱਲ ਮਾਲੀਤੀ 10,000/ਰੁਪਏ ਬਣਦੀ ਹੈ, ਬਰਾਮਦ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਇਤਲਾਹ ਮਿਲਣ ਤੇ ਸੁਰਜੀਤ ਸਿੰਘ, ਸੋਮਵੀਰ ਸਿੰਘ ਪੁੱਤਰਾਨ ਚਰਨਦਾਸ ਵਾਸੀ ਬੁਢਲਾਡਾ, ਰੁਤਾਂਸ ਪੁੱਤਰ ਕਰਤਾਰ ਵਾਸੀ ਭੂਨਾ, ਸਮਸੇ਼ਰ ਪੁੱਤਰ ਇਤਵਾਰੀ ਵਾਸੀ ਬਬੂਆ (ਹਰਿਆਣਾ) ਵਿਰੁੱਧ ਮੁਕੱਦਮਾ ਨੰਬਰ 88 ਮਿਤੀ 08^07^2021 ਅ/ਧ 379,411 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕੀਤਾ ਗਿਆ। ਐਸ,ਆਈ, ਤਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਅਗਵਾਈ ਹੇਠ ਤਫਤੀਸੀ ਅਫਸਰ ਸ:ਥ: ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਨਵੀਂ ਕਚਿਹਰੀ ਲੰਿਕ ਰੋੋਡ ਬੁਢਲਾਡਾ ਵਿਖੇ ਨਾਕਾਬੰਦੀ ਕਰਕੇ ਇੱਕ ਮੁਲਜਿਮ ਸੁਰਜੀਤ ਸਿੰਘ ਪੁੱਤਰ ਚਰਨ ਦਾਸ ਵਾਸੀ ਬੁਢਲਾਡਾ ਨੂੰ ਕਾਬੂ ਕੀਤਾ, ਜਿਸ ਪਾਸੋੋਂ 18 ਕਿਲੋੋਗ੍ਰਾਮ ਕੇਬਲ ਤਾਰ ਬਰਾਮਦ ਕੀਤੀ ਗਈ ਹੈ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਮੁਲਜਿਮਾਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਕਿੱਥੋੋ ਕਿੱਥੋੋ ਕੇਬਲ ਤਾਰਾਂ ਚੋੋਰੀਆ ਕੀਤੀਆ ਹਨ, ਇਹ ਧੰਦਾ ਕਦੋੋਂ ਤੋੋਂ ਚਲਾਇਆ ਹੋੋਇਆ ਸੀ ਅਤੇ ਚੋੋਰੀ ਦੀਆ ਹੋੋਰ ਕਿਹੜੀਆ ਕਿਹੜੀਆ ਵਾਰਦਾਤਾਂ ਕੀਤੀਆ ਹਨ, ਜਿਹਨਾਂ ਦੀ ਪੁੱਛਗਿੱਛ ਉਪਰੰਤ ਚੋੋਰੀ ਦੇ ਅਣਟਰੇਸ ਮੁਕੱਦਮਿਆਂ ਨੂੰ ਟਰੇਸ ਕਰਨ ਵਿੱਚ ਅਹਿਮ ਸੁਰਾਗ ਲੱਗਣ ਦੀ ਸੰਭਾਂਵਨਾ ਹੈ।






