ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਸ਼ਰਾਬ,ਹੈਲੋਗ੍ਰਾਮ ਅਤੇ ਜਾਹਲੀ ਸਟਿਕਰ ਬਰਾਮਦ, ਦੋ ਗਿ੍ਰਫਤਾਰ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜਿਲੇ ਦੇ ਪਿੰਡ ਬਾਦਲ ਵਿਖੇ ਅਜ ਆਬਕਾਰੀ ਵਿਭਾਗ ਪੰਜਾਬ ਦੀ ਟੀਮ ਨੇ ਅਚਨਚੇਤ ਛਾਪੇਮਾਰੀ ਕੀਤੀ। ਉਪਰੇਸ਼ਨ ਰੈਡ ਰੋਜ ਤਹਿਤ ਕੀਤੀ ਇਸ ਛਾਪੇਮਾਰੀ ਦੌਰਾਨ ਵਡੀ ਮਾਤਰਾ ਚ ਐਕਸਟਰਾ ਨਿਊਟਰਲ ਅਲਕੋਹਲ ਅਤੇ ਸ਼ਰਾਬ ਦੇ ਵਖ ਵਖ ਬਰਾਂਡ ਦੇ ਸਟੀਕਰ, ਖਾਲੀ ਬੋਤਲਾਂ, ਡਬੇ ਆਦਿ ਸਮਾਨ ਮਿਲਿਆ।
ਵੀ ਓ – ਪੰਜਾਬ ਦੇ ਆਬਕਾਰੀ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬਾਦਲ ਵਿਖੇ ਇੱਸ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਤੇ ਅਚਨਚੇਤੀ ਛਾਪਾ ਮਾਰਿਆ ਗਿਆ। ਇਸ ਮੌਕੇ ਤੇ ਪਹੁੰਚੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਖਾਲੀ ਬੋਤਲਾਂ ਈ ਐਨ ਏ (ਐਕਸਟਰਾ ਨਿਊਟਰਲ ਅਲਕੋਹਲ ) 2200 ਲੀਟਰ ਸ਼ਰਾਬ, ਰਾਇਲ ਸਟੈਗ,ਇੰਪੀਰੀਅਲ ਬਲਿਉ, ਬਲਿਉ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰ, ਹਰਿਆਣਾ, ਸਕਿਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰੀ ਵਿੱਚ ਢੱਕਣ ਵੀ ਬਰਾਮਦ ਕੀਤੇ ਹਨ । ਉਹਨਾਂ ਦੱਸਿਆ ਕਿ ਇਸ ਨਜਾਇਜ ਫੈਕਟਰੀ ਦੇ ਮੈਨੇਜਰ 45 ਸਾਲਾ ਆਨੰਦ ਸ਼ਰਮਾ ਅਤੇ ਉਸਦੇ ਇੱਕ ਸ਼ਾਥੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਬਾਦਲ ਪਿੰਡ ਦੇ ਨਜ਼ਦੀਕ ਇਕ ਬੋਟਲਿੰਗ ਪਲਾਟ ਚਲ ਰਿਹਾ ਕਾਬੂ ਕੀਤਾ ਵਿਅਕਤੀ ਉਸ ਪਲਾਟ ਚ ਕੰਮ ਕਰਦਾ ਸੀ। ਇਸ ਜਗਾਹ ਤੇ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਹਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਇਹ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਭਾਗ ਵਲੋਂ ਅੱਗੇ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।






