16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਬੀ ਡੀ ਉ ਚੋਹਲਾ ਸਾਹਿਬ ਵੱਲੋ ਨਰੇਗਾ ਮੁਲਾਜ਼ਮਾ ਨੂੰ ਕੀਤਾ ਜਾ ਰਿਹਾ...

ਬੀ ਡੀ ਉ ਚੋਹਲਾ ਸਾਹਿਬ ਵੱਲੋ ਨਰੇਗਾ ਮੁਲਾਜ਼ਮਾ ਨੂੰ ਕੀਤਾ ਜਾ ਰਿਹਾ ਲੋੜ ਤੋ ਵੱਧ ਹਰਾਸਮੈਂਟ

ਬੀ ਡੀ ਉ ਮੈਡਮ ਰਜਿੰਦਰਜੀਤ ਕੋਰ ਵੱਲੋ ਤਾਨਾਸ਼ਾਹੀ ਦੀਆ ਸਾਰੀਆ ਹੱਦਾ ਪਾਰ : ਨਰੇਗਾ ਮੁਲਾਜ਼ਿਮ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਬਲਾਕ ਚੋਹਲਾ ਸਾਹਿਬ ਦੀ ਬੀ ਡੀ ਉ ਮੈਡਮ ਰਜਿੰਦਰਜੀਤ ਕੋਰ ਵੱਲੋ ਤਾਨਾਸ਼ਾਹੀ ਦੀਆ ਸਾਰੀਆ ਹੱਦਾ ਉਸ ਵੇਲੇ ਪਾਰ ਕਰ ਦਿੱਤੀਆ ਜਦੋ ਕੇ ਬਿਨਾ ਕਿਸੇ ਕਾਰਣ ਤੋ SC ਜਾਤ ਨਾਲ ਸਬੰਧਤ ਕੁਲਵਿੰਦਰ ਸਿੰਘ ਨੂੰ ਦੁਪਹਿਰ 2 ਵਜੇ ਤੋ ਕਮਰੇ ਵਿਚ ਬੰਦ ਕਰਕੇ ਬਾਹਰੋ ਤਾਲਾ ਮਾਰ ਦਿੱਤਾ ਗਿਆ ਅਤੇ ਜਾਤੀ ਸੂਚਕ ਸਬਦ ਵੀ ਬੋਲੇ ਗਏ । ਪੰਜ ਵਜੇ ਦੇ ਟਾਈਮ ਤੋ ਬਾਅਦ ਬੀ ਡੀ ਉ ਸਾਹਿਬ ਬਲਾਕ ਤੋ ਡਿਊਟੀ ਤੋ ਘਰ ਵਾਪਸ ਚਲੇ ਗਏ ਅਤੇ ੳਹਥੇ ਮੋਜੂਦ ਸੇਵਾਦਾਰ ਵੱਲੋ ਸ਼ਾਮੀ ਤਕਰੀਬਨ 6 ਵਜੇ ਤਾਲਾ ਖੋਲ ਕੇ ਕੁਲਵਿੰਦਰ ਸਿੰਘ ਨੂੰ ਬਾਹਰ ਕੱਢਿਆ ਗਿਆ। ਇਸ ਸਬੰਧੀ ਇਕ ਵੀਡੀਓ ਕਲਿਪ ਵੀ ਵਾਇਰਲ ਹੋਈ ਹੈ ਅਤੇ ਇਸ ਸਬੰਧੀ ਰੋਸ ਵਜੋ ਅੱਜ ਤਰਨਤਾਰਨ ਜਿਲੇ ਦੇ ਸਮੂਹ ਨਰੇਗਾ ਮੁਲਾਜ਼ਮਾ ਵੱਲੋ BDPO ਦਫਤਰ ਚੋਹਲਾ ਸਾਹਿਬ ਦਾ ਘੇਰਾਉ ਵੀ ਕੀਤਾ ਗਿਆ ਜਿਸ ਉਪਰੰਤ ਬੀ ਡੀ ਪੀ ਉ ਚੋਹਲਾ ਸਾਹਿਬ ਦੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਉਪਰੰਤ ਨਰੇਗਾ ਮੁਲਾਜ਼ਮ ਜਿਲਾ ਪ੍ਰਧਾਨ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ADC ਵਿਕਾਸ ਪਰਮਜੀਤ ਕੋਰ ਜੀ ਮੰਗ ਪੱਤਰ ਦੇ ਕੇ ਇਹ ਜਾਣੂ ਕਰਵਾਇਆ ਗਿਆ ਕੇ ਨਰੇਗਾ ਮੁਲਾਜ਼ਮ ਨਾਲ ਇਹ ਤਾਨਾਸ਼ਾਹੀ ਰਵੱਈਆ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਹਨਾ ਮੰਗ ਕੀਤੀ ਕੇ ਜਾ ਤਾ ਸਮੂਹ ਨਰੇਗਾ ਸਟਾਫ ਬਲਾਕ ਚੋਹਲਾ ਸਾਹਿਬ ਦੀਆ ਬਦਲੀਆ ਕਿਸੇ ਹੋਰ ਬਲਾਕਾ ਵਿਚ ਕਰ ਦਿੱਤੀਆ ਜਾਣ ਜਾ ਫਿਰ ਸਬੰਧਤ ਬੀ ਡੀ ਉ ਆਪਣੀ ਬਦਲੀ ਕਿਸੇ ਹੋਰ ਬਲਾਕ ਵਿਚ ਕਰਵਾ ਲੈਣ ਕਿਉਕੇ ਉਹ ਇਸ ਬਲਾਕ ਵਿਚ ਕੰਮ ਕਰਣ ਤੋ ਅਸਮਰਥ ਹਨ ਉਹਨਾ ਮੰਗ ਕੀਤੀ ਕੇ ਸਬੰਧਤ ਬੀ ਡੀ ਪੀ ਉ ਤੇ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ ਅਤੇ ਇਸ ਧੱਕੇਸ਼ਾਹੀ ਦੇ ਵੀਰੋਧ ਵਜੋ ਉਹ ਤਰਨਤਾਰਨ ਜਿਲੇ ਦੇ ਵਿਕਾਸ ਦੇ ਕੰਮ ਅਣਮਿਥੇ ਸਮੇ ਲਈ ਬੰਦ ਕਰਕੇ ਕੱਲ ਤੋ ਲਗਾਤਾਰ ਬੀ ਡੀ ਉ ਦਫਤਰ ਚੋਹਲਾ ਸਾਹਿਬ ਦਾ ਘੇਰਾਉ ਕਰਣਗੇ
ਇਸ ਮੋਕੋ ਬਲਾਕ ਗੰਡੀਵਿਡ ਤੋ ਬਲਾਕ ਪ੍ਰਧਾਨ ਕੀਰਤ ਸਿੰਘ, ਬਲਾਕ ਵਲਟੋਹਾ ਤੋ ਬਲਾਕ ਪ੍ਰਧਾਨ ਨਿਸ਼ਾਨ ਸਿੰਘ, ਬਲਾਕ ਨੋਸਹਿਰਾ ਤੋ ਬਲਾਕ ਪ੍ਰਧਾਨ ਪਲਵਿੰਦਰ ਸਿੰਘ, ਬਲਾਕ ਭਿੱਖੀਵਿੰਡ ਤੋ ਬਲਾਕ ਪ੍ਰਧਾਨ ਭਾਗ ਸਿੰਘ, ਬਲਾਕ ਖਡੂਰ ਸਾਹਿਬ ਤੋ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ, ਬਲਾਕ ਤਰਨਤਾਰਨ ਤੋ ਬਲਾਕ ਪ੍ਰਧਾਨ ਅਮਰਜੀਤ ਸਿੰਘ, ਬਲਾਕ ਪੱਟੀ ਤੋ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਅਦਿ ਮੁਲਾਜ਼ਮ ਹਾਜਰ ਸਨ

Today Now News

RELATED ARTICLES
- Advertisment -

POPULAR POSTS