16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 7 ਫਰਵਰੀ ਨੂੰ

ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 7 ਫਰਵਰੀ ਨੂੰ

ਚਾਹਵਾਨ ਵਿਦਿਆਰਥੀ http//aissee.nta.nic.in/ ’ਤੇ 18 ਦਸੰਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 10 ਜਨਵਰੀ 2021 ਦੀ ਜਗ੍ਹਾ 7 ਫਰਵਰੀ 2021 (ਐਤਵਾਰ) ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਇਹ ਪ੍ਰੀਖਿਆ ਪਹਿਲਾਂ ਮਿਤੀ 10 ਜਨਵਰੀ 2021 ਨੂੰ ਹੋਣੀ ਸੀ, ਜੋ ਹੁਣ 7 ਫਰਵਰੀ 2021 ਨੂੰ ਹੋਵੇਗੀ। ਸੈਸ਼ਨ 2021-22 ਲਈ ਛੇਵੀ ਅਤੇ ਨੌਵੀ ਜਮਾਤ ’ਚ ਆਲ ਇੰਡੀਆ ਸੈਨਿਕ ਸਕੂਲ ਵਿਚ ਦਾਖਲੇ ਵਾਸਤੇ ਇਮਤਿਹਾਨ ਲਈ ਚਾਹਵਾਨ ਵਿਦਿਆਰਥੀ http//aissee.nta.nic.in/ ’ਤੇ 18 ਦਸੰਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ।

Today Now News

RELATED ARTICLES
- Advertisment -

POPULAR POSTS