16.8 C
Chandigarh

TODAY NOW NEWS

Friday, March 20, 2026
HomeBREAKING NEWSਸਾਬਕਾ ਸੈਨਿਕ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 27 ਨੂੰ ਭਾਰਤ...

ਸਾਬਕਾ ਸੈਨਿਕ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 27 ਨੂੰ ਭਾਰਤ ਬੰਦ ਦਾ ਪੂਰਾ ਸਮੱਰਥਨ ਕਰਨਗੀਆਂ– ਰਾਏਪੁਰ।

ਮਾਨਸਾ, ਬੁਢਲਾਡਾ, ਮੌਤ, ਤਲਵੰਡੀ ਸਾਬੋ,) ਅੱਜ ਪੰਜਾਬ ਦੀਆਂ ਸਾਰੀਆਂ ਹੀ ਸਾਬਕਾ ਸੈਨਿਕ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ 27 ਸਤੰਬਰ ਨੂੰ ਭਾਰਤ ਬੰਦ ਦੇ ਹੱਕ ਵਿੱਚ ਇੱਕ 70 ਕਾਰਾ ਤੇ ਦੋ ਸਪੀਕਰ ਵਾਲੇ ਛੋਟੇ ਹਾਥੀਆਂ ਦਾ ਕਾਫਲਾ ਤਲਵੰਡੀ ਸਾਬੋ, ਦਮਦਮਾ ਸਾਹਿਬ ਤੋਂ ਚੱਲਕੇ ਵੱਖ -ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਮੌੜ ਮੰਡੀ, ਮਾਨਸਾ, ਬੁਢਲਾਡਾ, ਬੋਹਾ ਤੋਂ ਬਰੇਟਾ ਪਹੁੰਚਿਆ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਬਰੇਟਾ ਸਹਿਰ ਦੀ ਦਾਣਾ ਮੰਡੀ ਵਿੱਚ ਸਾਬਕਾ ਸੈਨਿਕਾਂ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਸਾਬਕਾ ਸੈਨਿਕ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜੇ ਹਾਂ। ਜਿੰਨੀ ਦੇਰ ਤੱਕ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ, ਉਨੀ ਦੇਰ ਤੱਕ ਅਸੀਂ ਕਿਸਾਨ ਮੋਰਚੇ ਨਾਲ ਖੜੇ ਹਾਂ। ਪਹਿਲਾਂ ਅਸੀਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ, ਹੁਣ ਆਪਣੀਆਂ ਜਮੀਨਾਂ ਦੀ ਰਾਖੀ ਕਰਾਗੇ। ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤ ਬੰਦ ਦਾ ਅਸੀਂ ਸਾਬਕਾ ਸੈਨਿਕ ਜਥੇਬੰਦੀਆਂ ਵੱਲੋਂ ਪੂਰਨ ਸਮੱਰਥਨ ਕਰਦੇ ਹਾਂ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੋਂ ਇਲਾਵਾ ਸੂਬੇਦਾਰ ਮੇਜਰ ਲਾਲ ਸਿੰਘ , ਸੂਬੇਦਾਰ ਮੇਜਰ ਯਾਦਵਿੰਦਰ ਸਿੰਘ ਵਰੇ, ਬਲਕਰਨ ਸਿੰਘ ਮੌੜ, ਭੋਲਾ ਸਿੰਘ ਪ੍ਧਾਨ, ਸੁਰਜੀਤ ਸਿੰਘ ਰੋਮਾਣਾ, ਜਗਦੇਵ ਸਿੰਘ ਮੌੜ ਖੁਰਦ, ਬੰਤ ਸਿੰਘ ਕੋਟਲੀ, ਕੈਪਟਨ ਕਿ੍ਸਨ ਸਿੰਘ ਝੇਰਿਆਵਾਲੀ, ਕੈਪਟਨ ਬਲਵਿੰਦਰ ਸਿੰਘ ਘੁਮਣ ਕਲਾ, ਸ਼ਿਵਰਾਜ ਸਿੰਘ ਮਲਕਾਣਾ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS