16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੇ ਸਾਬਕਾ ਫੌਜੀ 26 ਤੇ 27 ਨੂੰ ਦਿੱਲੀ ਕਿਸਾਨ ਧਰਨੇ `ਤੇ...

ਪੰਜਾਬ ਦੇ ਸਾਬਕਾ ਫੌਜੀ 26 ਤੇ 27 ਨੂੰ ਦਿੱਲੀ ਕਿਸਾਨ ਧਰਨੇ `ਤੇ ਵੱਧ ਤੋਂ ਵੱਧ ਸਮੂਲੀਅਤ ਕਰਨ- ਇੰਜ ਸਿੱਧੂ

ਮਜਦੂਰ ਤੇ ਕਿਸਾਨ ਦੇਸ਼ ਦੀ ਜਿੰਦਜਾਨ ਹਨ ਤੇ ਦੇਸ਼ ਦਾ ਅੰਨਦਾਤਾ ਹਨ।

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਦੇ ਸਾਬਕਾ ਫੌਜੀ ਵੀਰ ਹੁੰਮ-ਹਮਾ ਕੇ 26 ਤੇ 27 ਦੇ 31 ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਹੱਕਾਂ ਦੀ ਲੜਾਈ ਸੰਬੰਧੀ ਉਲੀਕੇ ਪ੍ਰੋਗ੍ਰਾਮ ਦੇ ਵਿਚ ਸਮੁੱਚੇ ਪੰਜਾਬ ਵਿਚੋਂ ਵੱਧ ਚੜ੍ਹ ਕੇ ਸਮੂਲੀਅਤ ਕਰਨ। ਇਹ ਅਪੀਲ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਰਦਿਆਂ ਕਿਹਾ ਕਿ ਮਜਦੂਰ ਤੇ ਕਿਸਾਨ ਦੇਸ਼ ਦੀ ਜਿੰਦਜਾਨ ਹਨ ਤੇ ਦੇਸ਼ ਦਾ ਅੰਨਦਾਤਾ ਹਨ।ਇੰਜ: ਸਿੱਧੂ ਨੇ ਕਿਹਾ ਕਿ ਜਿੰਮੇ ਜਰਨਲ ਵਿਪਨ ਰਾਵਤ ਵਰਗੇ ਕੇਦਰ ਸਰਕਾਰ ਦੇ ਝੋਲੀਚੁੱਕ ਦੇਸ਼ ਲਈ ਮਰ ਮਿਟਣ ਵਾਲੇ ਫੌਜੀ ਨੌਜਵਾਨਾਂ ਦੇ ਪੇਟ ਤੇ ਲੱਤ ਮਾਰਨ ਤੋਂ ਗੁਰੇਜ਼ ਨਹੀਂ ਕਰਦੇ।ਠੀਕ ਉਸੇ ਤਰ੍ਹਾਂ ਕੇਦਰ ਸਰਕਾਰ ਅੱਜ ਕਿਸਾਨਾਂ ਤੇ ਤਸ਼ੱਦਦ ਕਰਨ ਤੋਂ ਗੁਰੇਜ ਨਹੀਂ ਕਰ ਰਹੀ ਅੱਜ ਲੋੜ ਹੈ ਕਿਸਾਨ ਵੀਰਾਂ ਦੇ ਹਕਾ ਲਈ ਜੋ ਲੜਾਈ ਲੜੀ ਜਾ ਰਿਹਾ ਉਸ ਵਿਚ ਸਮੁਚੇ ਪੰਜਾਬ ਦੇ ਸਾਬਕਾ ਫੌਜੀ ਵੀਰ ਆਪਣੇ ਆਪਣੇ ਪਿੰਡਾਂ ਦੇ ਕਿਸਾਨਾਂ ਨਾਲ ਦਿਲੀ ਪਹੁੰਚੋ। ਲੱਖੀ ਕੋਲੋਨੀ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਇੰਜ: ਸਿੱਧੂ ਨੇ ਕਿਸਾਨ ਵੀਰਾਂ ਨੂੰ ਪੰਜਾਬ ਦੇ ਹਰ ਇਕ ਫੌਜੀ ਵੱਲੋ ਪੂਰਨ ਹਮਾਇਤ ਤੇ ਹਰ ਸੰਭਬ ਮਦਦ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬੇਦਾਰ ਸਰਬਜੀਤ ਸਿੰਘ, ਲੈਫ. ਭੋਲਾ ਸਿੰਘ ਸਿੱਧੂ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਗੁਲਾਬ ਸਿੰਘ, ਹਰਜਿੰਦਰ ਸਿੰਘ, ਨਛੱਤਰ ਸਿੰਘ, ਸਰਜੇਂਟ ਸਵਰਨ ਸਿੰਘ, ਨੇਬ ਸਿੰਘ ਰਾਜਕੀਰਣ, ਦੇਵ ਸ਼ਰਮਾ ਆਦਿ ਆਗੂ ਹਾਜ਼ਰ ਸਿੰਘ।

Today Now News

RELATED ARTICLES
- Advertisment -

POPULAR POSTS