ਕਰੋਨਾ ਵਾਇਰਸ ਕਰਕੇ ਹੋਈਆਂ 14500 ਮੌਤਾਂ ਲਈ ਅਤੇ ਸਫਾਈ ਸੇਵਕਾਂ ਦੀ ਦੁਰਦਸਾ ਲਈ ਕੈਪਟਨ ਸਰਕਾਰ ਸਿੱਧੇ ਤੌਰ ਤੇ ਜੁੰਮੇਵਾਰ,ਇੰਜ ਸਿੱਧੂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਦੁਨੀਆ ਕੌਵਿੱਡ-19 ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ ਸੂਬੇ ਚ ਗੰਦ ਚੁੱਕਣ ਵਾਲੇ ਸਫਾਈ ਸੇਵਕ ਆਪਣੇ ਹੱਕਾਂ ਲਈ ਧਰਨਿਆਂ ਤੇ ਬੈਠੇ ਪਿੱਟ ਸਿਆਪਾ ਕਰ ਰਹੇ ਹਨ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀ ਕੁਰਸੀਆਂ ਖਾਤਿਰ ਲੜ ਰਹੇ ਹਨ ਲੋਕਾ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੀ ਜਗਾਹ ਸਰਕਾਰ ਚੁੱਪ ਚਾਪ ਤਮਾਸ਼ਾ ਦੇਖ ਰਹੀ ਹੈ ਇਹ ਵਿਚਾਰ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪਰਗਟ ਕੀਤੇ ਉਹਨਾਂ ਕਿਹਾ ਕਿ ਮਾਰਚ 2021 ਤੋ ਸੁਰੂ ਹੋਈ ਕਵਿੱਡ 19 ਦੀ ਦੂਸਰੀ ਪਾਰੀ ਵਿੱਚ ਲੋਕਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੂਬੇ ਦੀ ਕਾਗਰਸ ਸਰਕਾਰ ਸਿੱਧੇ ਤੌਰ ਤੇ 14500 ਮਰੀਜ ਜਿਹੜੇ ਪਿਛਲੇ ਚਾਰ ਮਹੀਨੇ ਵਿੱਚ ਦਮ ਤੋੜ ਗਏ ਓਹਨਾ ਲੋਕਾ ਦੀ ਮੋਤ ਲਈ ਅਤੇ ਸਫਾਈ ਸੇਵਕਾਂ ਦੀ ਦੁਰਦਸ਼ਾ ਲਈ ਜੁੰਮੇਵਾਰ ਹੈ ਦੇਸ਼ ਦੀ ਆਜ਼ਾਦੀ ਦੇ 73 ਸਾਲ ਦੇ ਇਤਿਹਾਸ ਵਿਚ ਪੰਜਾਬ ਦੀ ਕੈਪਟਨ ਸਰਕਾਰ ਸਭ ਤੋਂ ਨਖਿਧ ਤੇ ਨਿਕੰਮੀ ਸਾਬਤ ਹੋਈ ਹੈ ਨਿੱਕਮੀ ਸਰਕਾਰ ਦੇ ਰਾਜਭਾਗ ਚ ਸਿਰਫ 6 ਜਿਲ੍ਹੇ ਵੇਂਟਿਲੇਟਰ ਨਾਲ ਲੈਸ ਹਨ ਤੇ ਬਾਕੀ 17 ਜਿਲਿਆ ਵਿਚ ਇਹ ਸੁਵਿਧਾ ਨਾ ਹੋਣ ਕਰਕੇ ਜਦੋਂ ਇਹਨਾਂ ਜਿਲੀਆ ਵਿੱਚੋ ਮਰੀਜ ਆਕਸੀਜਨ ਦੀ ਜਿਆਦਾ ਲੋੜ ਕਰਕੇ ਰੈਫਰ ਹੁੰਦੇ ਹਨ ਤਾਂ ਓਹ ਰਸਤੇ ਵਿਚ ਹੀ ਦਮ ਤੋੜ ਜਾਂਦੇ ਹਨ ਜੇਕਰ ਏਸੇ ਤਰਾਂ ਅੱਜ ਸਫਾਈ ਸੇਵਕ ਜਿਹੜੇ ਸਮਾਜ ਦਾ ਮਹੱਤਵ ਪੂਰਨ ਅੰਗ ਹਨ ਤੇ ਬਹੁਤ ਜਰੂਰੀ ਹਨ ਅਤੇ ਸ਼ਹਿਰਾਂ ਵਿਚ ਗੰਦਗੀ ਦੇ ਅੰਬਾਰ ਲੱਗੇ ਪਏ ਹਨ ਤੇ ਬਿਮਰੀ ਫੈਲਣ ਦਾ ਡਰ ਬਣਿਆ ਹੋਇਆ ਹੈ ਓਹਨਾ ਦੀਆ ਸੇਵਾਵਾਂ ਨਾ ਮਿਲਣ ਕਰਕੇ ਲੋਕ ਔਖੇ ਹਨ ਤੇ ਸਰਕਾਰ ਕੁੰਭਕਰਨੀ ਨੀਦ ਸੁਤੀ ਪਈ ਹੈ। ਇੰਜ ਸਿੱਧੂ ਨੇ ਮੰਗ ਕੀਤੀ ਕੇ ਪੰਜਾਬ ਸਰਕਾਰ ਤੁਰੰਤ ਹਰ ਇਕ ਜਿਲਾ ਹੈਡ ਕੁਆਰਟਰ ਤੇ ਸਿਵਲ ਹਸਪਤਾਲਾਂ ਵਿਚ ਆਈ ਸੀ ਯੂ ਸੈਂਟਰ ਸਥਾਪਤ ਕਰੇ ਤਾਕਿ ਹੋਰ ਕੀਮਤੀ ਜਾਨਾਂ ਨਾ ਜਾਣ ਅਤੇ ਸਫਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਗ ਕੇ ਪੰਜਾਬ ਦੇ ਲੋਕਾ ਨੂੰ ਫੈਲੀ ਹੋਈ ਗੰਦਗੀ ਤੋ ਨਿਜਾਤ ਦਿਵਾਈ ਜਾਵੇ ਇਸ ਮੌਕੇ ਸਿੱਧੂ ਤੋ ਇਲਾਵਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਕੈਪਟਨ ਵਿਕਰਮ ਸਿੰਘ ਭੋਲਾ ਸਿੰਘ ਸਿੱਧੂ ਚਰਨਜੀਤ ਗਹਿਲ ਸੂਬੇਦਾਰ ਸਰਬਜੀਤ ਸਿੰਘ ਗੁਰਜੰਟ ਸਿੰਘ ਗੁਰਤੇਜ ਸਿੰਘ ਸੁਖਦੇਵ ਸਿੰਘ ਦਰਸ਼ਨ ਸਿੰਘ ਕਮਲ ਸ਼ਰਮਾ ਅਮਰਜੀਤ ਦਰਾਜ ਹੌਲਦਾਰ ਦੀਵਾਨ ਸਿੰਘ ਕੁਲਦੀਪ ਸਿੰਘ ਰੇਸ਼ਮ ਸਿੰਘ ਰੂਪ ਸਿੰਘ ਮਹਿਤਾ ਅਤੇ ਸਫਾਈ ਸੇਵਕ ਮੌਜ਼ੂਦ ਸਨ।





