17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਨੇ ਮੱਲਾਂ ਵਾਲਾ ਅਤੇ ਫਿਰੋਜ਼ਪੁਰ ਵਿੱਚ ਕਰਵਾਏ ਸਮਾਗਮ

ਸਰਬੱਤ ਦਾ ਭਲਾ ਟਰੱਸਟ ਨੇ ਮੱਲਾਂ ਵਾਲਾ ਅਤੇ ਫਿਰੋਜ਼ਪੁਰ ਵਿੱਚ ਕਰਵਾਏ ਸਮਾਗਮ

80 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ

ਫਿਰੋਜ਼ਪੁਰ (ਹਰਜਿਦਰ ਸਿੰਘ ਕਤਨਾ) : ਉਘੇ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸਾਂ ਤਹਿਤ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਫਿਰੋਜ਼ਪੁਰ ਅਤੇ ਮੱਲਾਂ ਵਾਲਾ ਵਿੱਚ ਕਰਵਾਏ ਗਏ ਦੋ ਵੱਖ ਵੱਖ ਸਮਾਗਮਾਂ ਵਿੱਚ 80 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ।ਫਿਰੋਜ਼ਪੁਰ ਦੇ ਕਾਮਰੇਡ ਦਿਆਲ ਸਿੰਘ ਹਾਲ ਅਤੇ ਮੱਲਾਂ ਵਾਲਾ ਦੇ ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਅੰਦਰ ਕਰਵਾਏ ਗਏ ਸਮਾਗਮਾਂ ਦੀ ਪ੍ਰਧਾਨਗੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿਦਰ ਸਿੰਘ ਕਤਨਾ ਨੇ ਕੀਤੀ ।ਇਸ ਮੌਕੇ ਮੱਲਾਂ ਵਾਲਾ ਅਤੇ ਫਿਰੋਜ਼ਪੁਰ ਇਲਾਕਿਆਂ ਨਾਲ ਸਬੰਧਿਤ 80 ਲੋੜਵੰਦ ਪਰਿਵਾਰਾਂ ਨੂੰ ਮਹੀਨਾ ਵਾਰ ਦਿੱਤੀ ਜਾਂਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ।ਸੰਸਥਾ ਦੀ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਮੀਡੀਆ ਨੂੰ ਦੱਸਿਆ ਕਿ ਸੰਸਥਾ ਵੱਲੋਂ ਪੂਰੇ ਜਿਲ੍ਹੇ ਅੰਦਰ 200 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਇਹ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ।ਉਹਨਾਂ ਕਿਹਾ ਕਿ ਸੰਸਥਾ ਵਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਕਿਡਨੀਆਂ ਦੇ ਮਰੀਜਾਂ ਲਈ ਡਾਇਲਸਿਸ ਮਸ਼ੀਨ ਲਗਾਈ ਗਈ ਹੈ ਜਿਥੇ ਲੋੜਵੰਦ ਮਰੀਜ਼ ਮੁਫ਼ਤ ਵਿੱਚ ਆਪਣਾ ਡਾਇਲਸਿਸ ਕਰਵਾ ਰਹੇ ਹਨ ਅਤੇ ਇਸ ਤੋਂ ਇਲਾਵਾ ਟਰੱਸਟ ਵਲੋਂ ਜਲਦੀ ਹੀ ਜਿਲ੍ਹੇ ਵਿੱਚ ਚਾਰ ਆਧੁਨਿਕ ਸਾਜੋ ਸਮਾਨ ਨਾਲ ਲੈਸ ਮੈਡੀਕਲ ਲੈਬਾਂ ਖੋਲੀਆਂ ਜਾ ਰਹੀਆਂ ਅਤੇ ਇਸ ਤੋਂ ਇਲਾਵਾ ਇੱਕ ਐਬੂਲੈਂਸ ਅਤੇ ਇੱਕ ਸ਼ਵ ਵਾਹਨ ਵੀ ਜਿਲ੍ਹੇ ਦੇ ਲੋਕਾਂ ਨੂੰ ਮਿਲੇਗਾ।ਉਹਨਾਂ ਕਿਹਾ ਕਿ ਸੰਸਥਾ ਵਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਲਈ ਇੱਕ ਸਿਲਾਈ ਅਤੇ ਇੱਕ ਕੰਪਿਊਟਰ ਸੈਂਟਰ ਮੱਖੂ ਵਿੱਚ ਚਲਾਇਆ ਜਾ ਰਿਹਾ ਹੈ।ਓਹਨਾ ਇਸ ਲਈ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਦਾ ਧੰਨਵਾਦ ਕੀਤਾ। ਇਸ ਸਮੇਂ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ,ਕੰਵਲਜੀਤ ਸਿੰਘ, ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂ ਵਾਲਾ,ਰੋਸ਼ਨ ਲਾਲ ਮਨਚੰਦਾ, ਮਨਜੀਤ ਸਿੰਘ ਜੇ ਈ,ਆਸ਼ਾ ਸ਼ਰਮਾ, ਪ੍ਰਦੀਪ ਬਹਿਲ,ਗੁਰਪ੍ਰੀਤ ਸਿੰਘ ਘੜਿਆਲ, ਸੰਜੀਵ ਬਜਾਜ,ਸੰਜੀਵ ਬਜਾਜ,ਲਖਵਿੰਦਰ ਸਿੰਘ ਕਰਮੂਵਾਲਾ, ਬਲਵੰਤ ਸਿੰਘ ਬਰਾੜ, ਰਣਜੀਤ ਸਿੰਘ ਰਾਏ ਅਤੇ ਹੋਰ ਟੀਮ ਮੈਂਬਰ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS