17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਵਾਲੀ ਦੇ ਦਿਨਾਂ ਵਿੱਚ ਵੀ ਛੋਟੇ ਦੁਕਾਨਦਾਰ ਮੰਦੀ ਦਾ ਸ਼ਿਕਾਰ

ਦਿਵਾਲੀ ਦੇ ਦਿਨਾਂ ਵਿੱਚ ਵੀ ਛੋਟੇ ਦੁਕਾਨਦਾਰ ਮੰਦੀ ਦਾ ਸ਼ਿਕਾਰ

ਕੋਰੋਨਾ ਅਤੇ ਕਿਸਾਨ ਸੰਘਰਸ਼ ਕਾਰਨ ਬਾਜ਼ਾਰਾਂ ਵਿੱਚ ਸੁੰਨਸ਼ਾਨ

ਫਿਰੋਜ਼ਪੁਰ (ਹਰਜਿੰਦਰ ਸਿੰਘ ਕਤਨਾ) : ਭਾਵੇਂ ਦੀਵਾਲੀ ਦੇ ਤਿਓਹਾਰ ਮੌਕੇ ਛੋਟੇ ਦੁਕਾਨਦਾਰਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ ਕਿ ਉਹਨਾਂ ਨੂੰ ਖੂਬ ਕਮਾਈ ਹੀਵੇਗੀ ਪਰ ਇਸ ਵਾਰ ਦੀ ਦੀਵਾਲੀ ਮੌਕੇ ਵੀ ਛੋਟੇ ਦੁਕਾਨ ਦਾਰ ਆਪਣੀਆਂ ਦੁਕਾਨਾਂ ਵਿੱਚ ਵੇਹਲੇ ਬੈਠੇ ਹਨ ਤੇ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਦਿਖਾਈ ਦਿੰਦੇ ਹਨ।ਤਲਵੰਡੀ ਭਾਈ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਤਾਂ ਇਨੀਂ ਦਿਨੀਂ ਕੁੱਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ।ਤਲਵੰਡੀ ਭਾਈ ਅਤੇ ਪਿੰਡ ਮੁੱਦਕੀ ਦੇ ਬਾਜ਼ਾਰ ਵਿੱਚ ਜਾ ਕੇ ਜਦੋਂ ਸਾਡੀ ਟੀਮ ਨੇ ਕੁੱਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਕੋਰੋਨਾ ਅਤੇ ਹੁਣ ਕਿਸਾਨ ਸੰਘਰਸ਼ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਰਿਹਾ ਹੈ।ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਹੀ ਬਾਜ਼ਾਰ ਵਿੱਚ ਆਕੇ ਖਰੀਦਦਾਰੀ ਕਰਨੀ ਹੁੰਦੀ ਹੈ ਪਰ ਇਸ ਬਾਰ ਕਿਸਾਨ ਕਾਲੀ ਦੀਵਾਲੀ ਮਨਾ ਰਹੇ ਹਨ।ਦੁਕਾਨ ਦਾਰਾਂ ਨੇ ਇਹ ਵੀ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਸਖਤੀਆਂ ਅਤੇ ਵੰਗਾਰਾਂ ਵੀ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਰਹੀਆਂ ਹਨ।ਦੁਕਾਨ ਦਾਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਵਪਾਰ ਵਿੱਚ ਆਈ ਮੰਦੀ ਨੂੰ ਦੂਰ ਕੀਤਾ ਜਾ ਸਕੇ।

Today Now News

RELATED ARTICLES
- Advertisment -

POPULAR POSTS