16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਾਤਾਵਰਨ ਦਿਵਸ ਮੌਕੇ ਹਰੇਕ ਇਨਸਾਨ ਪੌਦੇ ਜ਼ਰੂਰ ਲਗਾਵੇ ਐੱਸ ਡੀ ਐੱਮ ਸਰਦੂਲਗਡ਼੍ਹ...

ਵਾਤਾਵਰਨ ਦਿਵਸ ਮੌਕੇ ਹਰੇਕ ਇਨਸਾਨ ਪੌਦੇ ਜ਼ਰੂਰ ਲਗਾਵੇ ਐੱਸ ਡੀ ਐੱਮ ਸਰਦੂਲਗਡ਼੍ਹ ਸਰਬਜੀਤ ਕੌਰ

ਪੌਦੇ ਲਗਾਉਣ ਦੀ ਸੇਵਾ ਜਾਰੀ ਰਹੇਗੀ -: ਭਾਈ ਪਰਮਜੀਤ ਸਿੰਘ ਖਾਲਸਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹੇ ਦੇ ਸਾਂਝੀਆਂ ਥਾਂਵਾਂ ਨੂੰ ਹਰਿਆ ਭਰਿਆ ਕਰਨ ਕਰਨ ਦੀ ਮੁਹਿੰਮ ਸ਼ੁਰੂ ਕਰ ਚੁੱਕੀ ਮਾਈ ਭਾਗੋ ਸੁਖਮਨੀ ਸੇਵਾ ਸੁਸਾਇਟੀ ਮਾਨਸਾ ਦੇ ਸੰਸਥਾਪਕ ਭਾਈ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਵਿੱਚ ਤਿੱਨ ਸੌ ਦੇ ਕਰੀਬ ਪੌਦੇ ਲਗਾਉਣ ਲਈ ਐਸ ਡੀ ਐਮ ਸਰਬਜੀਤ ਕੌਰ ਨੂੰਸੌਂਪੇ ਗਏ ।ਇਸ ਤੋਂ ਇਲਾਵਾ ਸਮਾਜ ਸੇਵਾ ਟਰੱਸਟ ਸਰਦੂਲਗੜ੍ਹ ਨੂੰਤਿੱਨ ਸੌ ਪੌਦੇ ਸਮਾਜ ਸੇਵਾ ਟਰੱਸਟ ਸਰਦੂਲਗੜ੍ਹ ਨੂੰ ਦਿੱਤੇ ਗਏ ਜੋ ਸਾਂਝੀਆਂ ਥਾਵਾਂ ਤੇ ਇਹ ਪੌਦੇ ਲਗਾਏਗਾ ।ਇਸ ਮੌਕੇ ਪੌਦੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਐੱਸ ਡੀ ਐੱਮ ਸਰਦੂਲਗਡ਼੍ਹ ਸਰਬਜੀਤ ਕੌਰ ਨੇ ਕਿਹਾ ਕਿ ਸੁਸਾਇਟੀ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਉਹ ਮਾਨਸਾ ਜ਼ਿਲ੍ਹੇ ਵਿੱਚ ਪੋਦੇ ਦੀ ਵੰਡ ਕਰ ਰਹੀ ਹੈ। ਅਤੇ ਸਰਦੂਲਗੜ੍ਹ ਸਬ ਡਿਵੀਜ਼ਨ ਵਿੱਚ ਆ ਕੇ ਖ਼ੁਦ ਪੌਦੇ ਵੰਡੇ ਹਨ। ਜੋ ਸ਼ਲਾਘਾਯੋਗ ਕਦਮ ਹੈ ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ 5 ਜੂਨ ਨੂੰ ਵਾਤਾਵਰਣ ਦਿਵਸ ਮੌਕੇ ਹਰ ਇਨਸਾਨ ਆਪਣੇ ਘਰ ਅਤੇ ਸਾਂਝੀਆਂ ਥਾਵਾਂ ਤੇ ਪੌਦੇ ਜ਼ਰੂਰ ਲਗਾਵੇ ।ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਮਾਣ ਕਰ ਸਕਣ ਅਤੇ ਹਰ ਇਨਸਾਨ ਨੂੰ ਲੋੜੀਂਦੀ ਆਕਸੀਜਨ ਮਿਲ ਸਕੇ ਇਸ ਮੌਕੇ ਓਮ ਪ੍ਰਕਾਸ਼ ਜਿੰਦਲ ਨੈਬ ਤਹਿਸੀਲਦਾਰ ,ਮੱਖਣ ਮਿੱਤਲ ਰੀਡਰ ਐਸਡੀਐਮ’ ਸਿਮਰਜੀਤ ਜੀਤ ਸਿੰਘ ਮੌੜ ,ਏ ਐੱਸ ਆਈ ਜਸਪਾਲ ਸਿੰਘ, ਸਰਦੂਲਗੜ੍ਹ ਤੋਂ ਇਲਾਵਾ ਐੱਸਡੀਐੱਮ ਦਫ਼ਤਰ ਦਾ ਸਮੂਹ ਸਟਾਫ ਅਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS