17.4 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰ"ਜਿਉਦੀਂ ਜਾਨ ਨੂੰ ਸਗਨ ਬਥੇਰੇ”

“ਜਿਉਦੀਂ ਜਾਨ ਨੂੰ ਸਗਨ ਬਥੇਰੇ”

ਕੁਲਵਿੰਦਰ ਤਾਰੇਵਾਲਾ
ਮੋਗਾ

ਪੰਜਾਬੀ ਨੋਜਵਾਨ ਵੇਲਾਂ ਸੰਭਾਲ਼ੋ ,ਅਹੁਦੇਦਾਰੀਆਂ ਦੇ ਚੱਕਰਾਂ ਚੋ ਬਾਹਰ ਨਿਕਲੋ ?

ਆਪਣੇ ਹੱਕਾਂ ਲਈ ਲੜਨਾ ਸਿੱਖੋ ਕਿਸੇ ਗਾਇਕ ਜਾ ਸਾਧ ਲਈ ਨਹੀ ।

ਸਿਆਸੀ ਪਾਰਟੀਆਂ ਦੇ ਚੱਕਰਵਿਊ ਚੋ ਬਾਹਰ ਨਿੱਕਲ ਕੇ ਆਪਣੇ ਪਿਤਾ ਪੁੱਰਖੀ ਕਿੱਤੇ ਲਈ ਲਾਮਬੰਦ ਹੋਵੋ ।

ਦਿੱਲੀ ਦੀ ਕੇਂਦਰ ਸਰਕਾਰ ਕਿਸਾਨਾਂ ਨੂੰ ਘਸਿਆਰੇ ਬਨ੍ਹਾਉਣ ਤੇ ਤੁੱਲੀ ਹੋਈ ਹੈ । ਥੋਡੇ ਹੱਥਾਂ ਚੋ ਦਾਤੀਆਂ ਕਹੀਆਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲੱਗੀ ਹੈ ।

ਪਰ ਤੁਸੀ ਅਹੁਦੇਦਾਰੀਆਂ ਲੈਣ ਦੇ ਚੱਕਰਾਂ ਚ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਤੋਂ ਕੰਨੀ ਕਤਰਾ ਰਹੇ ਹੋ।

ਕਿਸਾਨ ਸੰਘਰਸ਼ ਵਿੱਚ ਨੋਜਵਾਨ ਦੀ ਸ਼ਮੂਲੀਅਤ ਬਹੁਤ ਘੱਟ ਵੇਖ ਕੇ ਕਿਸਾਨ ਜਥੇਬੰਦੀਆਂ ਚਿੰਤਤ ਹਨ ਪਰ ਸਿਆਸੀ ਪਾਰਟੀਆਂ ਖੁਸ ।

ਬਜ਼ੁਰਗ ਆਪਣੀ ਕਿਰਤ ਨੂੰ ਬਚਾਉਣ ਲਈ ਸੜਕਾਂ ਤੇ ਬੈਠੇ ਹਨ ਉਂਨਾਂ ਨੂੰ ਆਉਣ ਵਾਲੇ ਸਮੇਂ ਦਾ ਇਲਮ ਹੋ ਚੁੱਕਾ ਹੈ ਉਹ ਆਪਣੀਆਂ ਅੱਖਾਂ ਤੋਂ ਸਿਆਸੀ ਐਨਕਾਂ ਲਾਹ ਚੁੱਕੇ ਹਨ ਅਤੇ ਉਂਨਾਂ ਨੂੰ ਸਭ ਕੁਝ ਸਪੱਸਟ ਵਿਖਾਈ ਦੇ ਰਿਹਾ ਹੈ ।

ਤਾਂਹੀਉ ਤਾਂ ਆਪਣੇ ਪੋਤਰੇ ਦੇ ਹਾਣ ਦੇ ਪੁਲਸੀਆ ਤੋਂ ਡੰਡੇ ਖ਼ਾਬ ਰਹੇ ਹਨ।

ਉਹ ਥੋਡੇ ਲਈ ਲੜਦੇ ਹਨ ਥੋਡੇ ਭਵਿੱਖ ਲਈ ਲੜਦੇ ਹਨ ਜੋ ਆਉਣ ਵਾਲੇ ਸਮੇਂ ਚ ਕਾਲਾ ਹੋਣ ਵਾਲਾ ਹੈ।

ਇਹ ਸਿਆਸੀ ਪਾਰਟੀਆਂ ਦੇ ਅਹੁਦੇਦਾਰੀਆਂ ਦੇ ਬਿੱਲੇ ਵੀ ਤਾਂ ਹੀ ਮੋਢਿਆਂ ਤੇ ਸੋਹਣੇ ਲੱਗਣਗੇ ਜੇ। ਥੋਡੇ ਕੋਲੇ ਕੁਝ ਬਚੂ ।

ਦਿਹਾੜੀਦਾਰ ਮਜ਼ਦੂਰ ਨੂੰ ਤਾਂ ਢਿੱਡ ਦਾ ਫਿਕਰ ਹੁੰਦਾ ਜੋ ਸਰਕਾਰ ਥੋਨੂੰ ਬਨ੍ਹਾਉਣ ਜਾ ਰਹੀ ਹੈ।
ਕਿਸਾਨ ਸੰਘਰਸ਼ਾਂ ਵਿੱਚ ਆਪਣੀ ਸ਼ਮੂਲੀਅਤ ਵਧਾਉ ਤਾਂ ਜੋ ਸਰਕਾਰ ਕੁਝ ਸੋਚਣ ਲਈ ਮਜਬੂਰ ਹੋਵੇ।

Today Now News

RELATED ARTICLES
- Advertisment -

POPULAR POSTS