16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਿਲੇਨੀਅਮ ਵਰਲਡ ਸਕੂਲ ਬਰਨਾਲਾ ਵਿਖੇ ਇੰਗਲਿਸ਼ ਵੀਕ ਮਨਾਇਆ ਗਿਆ

ਮਿਲੇਨੀਅਮ ਵਰਲਡ ਸਕੂਲ ਬਰਨਾਲਾ ਵਿਖੇ ਇੰਗਲਿਸ਼ ਵੀਕ ਮਨਾਇਆ ਗਿਆ

ਇਸ ਆਯੋਜਨ ਦਾ ਉਦੇਸ ਵਿਚਾਰੋ, ਸੋਚੋ ਅਤੇ ਬੋਲੋ ਰੱਖਿਆ ਗਿਆ

ਬਰਨਾਲਾ (ਕਰਨਪ੍ਰੀਤ ਧੰਦਰਾਲ) ਮਿਲੇਨੀਅਮ ਵਰਲਡ ਸਕੂਲ਼ ਬਰਨਾਲਾ ਵਿਖੇ ਇੰਗਲਿਸ ਵੀਕ ਦਾ ਆਯੋਜਨ ਕੀਤਾ ਗਿਆ। ਸਕੂਲ਼ ਦੇ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਹ ਇੰਗਲਿਸ ਵੀਕ ਜੋ ਕਿ ਆਨਲਾਈਨ ਕਰਵਾਇਆ ਗਿਆ ਦਾ ਮੁੱਖ ਮੰਤਵ ਵਿਿਦਆਰਥੀਆਂ ਨੂੰ ਅੰਗਰੇਜੀ ਦੇ ਮਹੌਲ ਵਿੱਚ ਢਲਣ ਦਾ ਮੌਕਾ ਦੇਣਾ ਅਤੇ ਉਹਨਾਂ ਦੇ ਸੰਚਾਰ ਹੁਨਰ ਨੂੰ ਵਧਾੳੇੁਣਾ ਹੈ। ਇਸ ਆਯੋਜਨ ਦਾ ਉਦੇਸ ਵਿਚਾਰੋ, ਸੋਚੋ ਅਤੇ ਬੋਲੋ ਰੱਖਿਆ ਗਿਆ। ਸਮਾਗਮ ਦੀ ਸੁਰੂਆਤ ਇੱਕ ਵਿਸ਼ਾਲ ਉਦਘਾਟਨ ਨਾਲ ਹੋਈ ਜਿੱਥੇ ਵਿਿਦਆਰਥੀਆਂ ਨੇ ਸਖਤ ਮਿਹਨਤ ਕਰਨ ਅਤੇ ਅੰਗਰੇਜੀ ਸਿਖਣ ਦਾ ਪ੍ਰਣ ਲਿਆ। ਪਿੰ੍ਰਸੀਪਲ ਮੈਡਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨੇ ਸਿਰਫ ਰੋਜੀ ਰੋਟੀ ਲਈ ਹੀ ਤਿਆਰ ਨਹੀਂ ਹੋਣਾ ਬਲ ਕਿ ਆਪਣੇ ਅਜਿਹੇ ਮੌਕਿਆਂ ਦੀ ਮੱਦਦ ਨਾਲ ਵਿਿਦਆਰਥੀਆਂ ਨੇ ਆਪਣੇ ਦਿਮਾਗ ਨੁੰ ਵੀ ਪ੍ਰਭਾਵਸ਼ਾਲੀ ਬਣਾਉਣਾ ਹੈ। ਉਹਨਾਂ ਨੇ ਹਫਤੇ ਲਈ ਤੈਅ ਕੀਤੀਆਂ ਸਾਰੀਆਂ ਗਤੀਵਿਧੀਆਂ ਲਈ ਸੁਭਕਾਮਨਾਵਾਂ ਦਿੱਤੀਆਂ।
ਪ੍ਰੋਗਰਾਮ ਦੌਰਾਨ ਮੁੱਖ ਗਤੀਵਿਧੀਆਂ ਜਿਵੇਂ ਕਿ ਐਲੋਕੇਸ਼ਨ, ਬੁੱਕ ਰੀਡਿੰਗ, ਐਡ ਮੇਕਿੰਗ, ਪੈਨਲ ਡਿਸ਼ਕਸਨ, ਵੋਕੈਬਲੌਜੀ, ਟੇਲ ਸਪਿੰਨ, ਪੋਇਟਰੀ ਰੈਕੀਟੇਸ਼ਨ, ਕਰੈਕਟਰ ਕਾਰਨੀਵਾਲ ਅਤੇ ਬੁੱਕ ਮਾਰਕ ਮੇਕਿੰਗ ਆਦਿ ਸਨ।
ਇਸ ਪੋ੍ਰਗਰਾਮ ਵਿੱਚ ਪ੍ਰੀ ਪ੍ਰਾਇਮਰੀ ਦੇ ਵਿਿਦਆਰਥੀਆਂ ਨੇ ਵੀ ਹਿੱਸ਼ਾ ਲਿਆ। ਕਲਾਸ ਪਹਿਲੀ ਤੋਂ ਸੱਤਵੀ ਦੇ ਵਿਿਦਆਰਥੀਆਂ ਲਈ ਇੱਕ ਪਾਜਾਮਾ ਪਾਰਟੀ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿਿਦਆਰਥੀਆਂ ਨੂੰ ਸਕੂਲ ਦੇ ਮੁੱਖੀ ਨਾਲ ਦਿਲਚਸ਼ਪ ਗੱਲਾਂ ਕਰਨ ਦਾ ਮੌਕਾ ਮਿਿਲਆ। ਸਾਰੀਆਂ ਕਲਾਸਾਂ ਦੇ ਵਿਿਦਆਰਥੀਆਂ ਨੇ ਵੱਖੋ ਵੱਖਰੀਆਂ ਗਤੀਵਿਧੀਆਂ ਵਿੱਚ ਹਿੱਸ਼ਾ ਲਿਆ ਅਤੇ “ਇੰਗਲਿਸ ਟਾਰਚਬੀਅਰਰ” ਦੇ ਸਿਰਲੇਖ ਨੂੰ ਹਾਸ਼ਿਲ ਕਰਨ ਲਈ ਮੁਕਾਬਲਾ ਕੀਤਾ। ਕਲਾਸ ਨੌਵੀਂ ਵਿੱਚੋਂ ਹਰਮਨਦੀਪ ਕੌਰ, ਕਲਾਸ ਅੱਠਵੀਂ ਵਿੱਚੋਂ ਐਸ਼ਪੀ੍ਰਤ ਕੌਰ, ਕਲਾਸ ਸੱਤਵੀਂ ਵਿੱਚੋਂ ਅਰਦਾਸ਼ ਸੰਧੂ, ਕਲਾਸ ਛੇਵੀਂ ਵਿੱਚੋਂ ਰੂਪਮ ਸਰਮਾਂ, ਕਲਾਸ ਪੰਜਵੀਂ ਵਿੱਚੋਂ ਮਿਅੰਕ ਗੋਇਲ, ਕਲਾਸ ਚੌਥੀ ਵਿੱਚੋਂ ਪਲਾਸਵੀਰ ਸਿੰਘ, ਕਲਾਸ ਤੀਜੀ ਵਿੱਚੋਂ ਕਿਆਨ ਜਿੰਦਲ, ਕਲਾਸ ਦੂਜੀ ਵਿੱਚੋਂ ਇਆਨ ਅਨੇਜਾ ਅਤੇ ਤੁਵਿਕਸ਼ ਕਾਂਸ਼ਲ, ਕਲਾਸ ਪਹਿਲੀ ਵਿੱਚੋਂ ਦਸ਼ਨੂਰ ਕੌਰ, ਕਲਾਸ ਕੇ ਜੀ ਵਿੱਚੋਂ ਇਬਾਦਤ ਕੌਰ ਅਤੇ ਕਲਾਸ ਨਰਸ਼ਰੀ ਵਿੱਚੋਂ ਸ਼ੀਆ ਗੋਇਲ ਨੇ ਸ਼ੈਸ਼ਨ B@BA-BB ਦੇ ਲਈ ਇੰਗਲਿਸ ਟਾਰਚਬੀਅਰਰ ਦਾ ਖਿਤਾਬ ਹਾਸ਼ਿਲ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਨੇ ਸੀਨੀਅਰ ਕੋਆਰਡੀਨੇਟਰ ਸ਼੍ਰੀ ਮਤੀ ਭਾਵੁਕਤਾ ਸਰਮਾਂ ਅਤੇ ਸਮੂਹ ਸਬੰਧਿਤ ਅੰਗਰੇਜੀ ਅਧਿਆਪਕਾਂ ਦੇ ਇਸ ਹਫਤੇ ਨੂੰ ਸਫਲ ਬਣਾਉਣ ਲਈ ਉਹਨਾਂ ਦੇ ਸ਼ਾਨਦਾਰ ਯਤਨਾਂ ਲਈ ਸਲਾਘਾ ਕੀਤੀ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS