ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਟੌਪ ਤੇ ਰਹਿੰਦੀਆਂ ਆਪਣੀ ਸਥਿਤੀ ਕੀਤੀ ਹੋਰ ਮਜ਼ਬੂਤ

ਮਾਨਚੈਸਟਰ (ਏਜੇਂਸੀ) : ਮਾਨਚੈਸਟਰ ਸਿਟੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸਾਰੇ ਮੁਕਾਬਲਿਆਂ ‘ਚ ਲਗਾਤਾਰ 18ਵੀਂ ਜਿੱਤ ਦਰਜ ਕਰ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ‘ਚ ਚੋਟੀ ‘ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਦੋਂਕਿ ਟਾਟਨਹਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਟਾਟਨਹਮ ਨੇ ਠੀਕ ਤਿੰਨ ਮਹੀਨੇ ਪਹਿਲਾਂ ਸਿਟੀ ਨੂੰ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਪਰ ਇਸ ਤੋਂ ਬਾਅਦ ਹਾਲਾਤ ਬਦਲ ਗਏ। ਸਿਟੀ ਨੇ ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਆਰਸੇਨਲ ਨੂੰ 1-0 ਨਾਲ ਹਰਾ ਕੇ ਮਾਨਚੈਸਟਰ ਯੂਨਾਈਟਿਡ ਤੇ ਲੀਸੈਸਟਰ ਸਿਟੀ ‘ਤੇ 10 ਅੰਕਾਂ ਦੀ ਲੀਡ ਬਣਾ ਲਈ। ਟਾਟਨਹਮ ਨੂੰ ਪਿਛਲੇ ਛੇ ਮੈਚਾਂ ‘ਚੋਂ ਪੰਜ ‘ਚ ਹਾਰ ਮਿਲੀ ਹੈ ਜਿਸ ਨਾਲ ਉਹ ਨੌਵੇਂ ਸਥਾਨ ‘ਤੇ ਆ ਗਿਆ ਹੈ।






