16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲਿਬੜਾ ਸਕੂਲ ’ਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਮੇਲਾ ਆਯੋਜਿਤ

ਲਿਬੜਾ ਸਕੂਲ ’ਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਮੇਲਾ ਆਯੋਜਿਤ

ਖੰਨਾ, 7 ਮਾਰਚ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਨੇੜਲੇ ਪਿੰਡ ਲਿਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ਰੰਸੀਪਲ ਹਰਨੇਕ ਸਿੰਘ ਦੀ ਅਗਵਾਈ ਹੇਠਾਂ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਵਿੱਦਿਅਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅਧਿਆਪਕ ਰਜਨੀ ਕੁਮਾਰੀ, ਸੁਦੇਸ਼ ਕੁਮਾਰੀ, ਜਸਵੰਤ ਕੌਰ ਤੇ ਗੁਰਪ੍ਰੀਤ ਕੌਰ ਦੀ ਅਗਵਾਈ ਹੇਠਾਂ ਪਾਣੀ ਪ੍ਰਦੂਸ਼ਣ, ਸੂਰਜੀ ਪਰਿਵਾਰ, ਆਵਾਜਾਈ ਦੇ ਸਾਧਨ, ਮੁਗਲ ਸਾਮਰਾਜ, ਫਸਲਾਂ ਦੀਆਂ ਕਿਸਮਾਂ, ਕੁਦਰਤੀ ਆਫ਼ਤਾਂ, ਨਾਊਨ, ਪ੍ਰੋਨਾਊਨ, ਆਰਟੀਕਲਜ਼, ਹੈਲਪਿੰਗ ਵਰਬਜ਼ ਆਦਿ ਵਿਸ਼ਿਆਂ ਤੇ ਚਾਰਟ ਅਤੇ ਮਾਡਲ ਦੀ ਤਿਆਰੀ ਕੀਤੀ। ਇਸ ਮੌਕੇ ਮੈਡਮ ਪਰਮਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯਾਦਵਿੰਦਰ ਸਿੰਘ ਲਿਬੜਾ, ਗੁਰਜੰਟ ਸਿੰਘ, ਰਮਨਪ੍ਰੀਤ ਕੌਰ, ਜਸਵਿੰਦਰ ਕੌਰ, ਹਰਕਿਰਨਜੀਤ ਕੌਰ, ਰਵਿੰਦਰ ਕੌਰ, ਮੋਨਿਕਾ, ਪੂਰਾ ਰਾਣੀ, ਰਾਕੇਸ਼ ਕੁਮਾਰ, ਅਵਤਾਰ ਸਿੰਘ, ਖੁਸ਼ਦੀਪ ਸਿੰਘ, ਲਖਵੀਰ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS