ਖ਼ਮੀ ਦੋ ਵਿਅਕਤੀਆਂ ‘ਚੋਂ ਇਕ ਨੇ ਤੋੜਿਆ ਦਮ

ਜੰਮੂ, (ਏਜੰਸੀ) : ਦੱਖਣੀ ਕਸ਼ਮੀਰ ਦੇ ਮੀਜ ਪਾਂਪੋਰ ‘ਚ ਵੀਰਵਾਰ ਦੀ ਸ਼ਾਮ ਤੋਂ ਜਾਰੀ ਮੁਕਬਾਲੇ ‘ਚ ਇਕ ਅੱਤਵਾਦੀ ਮਾਰਿਆ ਗਿਆ ਹੈ ਫਿਲਹਾਲ ਇਸ ਦੇ ਦੂਜੇ ਸਾਥੀ ਨੂੰ ਮਾਰਨ ਦੀ ਮੁਹਿੰਮ ਜਾਰੀ ਹੈ। ਇਹ ਮੁਕਾਬਲਾ ਵੀਰਵਾਰ ਦੀ ਸ਼ਾਮ ਨੂੰ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ‘ਤੇ ਪਿੰਡ ‘ਚ ਜਵਾਨਾਂ ਨੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਅੱਤਵਾਦੀਆਂ ਨੇ ਜਵਾਨਾਂ ਨੂੰ ਆਪਣੇ ਠਿਕਾਣੇ ਵੱਲ ਆਉਂਦੇ ਦੇਖਿਆ ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਨੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ। ਇਸ ਗੱਲੀਬਾਰੀ ‘ਚ ਦੋ ਨਾਗਰਿਕ ਜ਼ਖ਼ਮੀ ਹੋ ਗਏ ਸਨ। ਦੋਵਾਂ ਜ਼ਖ਼ਮੀ ਨਾਗਰਿਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉੱਥੇ ਅੱਜ ਸਵੇਰੇ ਇਕ ਜ਼ਖ਼ਮੀ ਨਾਗਰਿਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।ਇਹ ਮੁਕਾਬਲਾ ਬੀਤੇ ਵੀਰਵਾਰ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੁਰੱਖਿਆਬਲਾਂ ਨੇ ਪਾਂਪੋਰ ਕੋਲ ਮੀਜ ਪਿੰਡ ‘ਚ ਤਲਾਸ਼ੀ ਅਭਿਆਨ ਚਲਾਇਆ ਸੀ। ਪੁਲਿਸ ਦੇ ਵਿਸ਼ੇਸ਼ ਅਭਿਆਨ ਦਲ ਦੇ ਜਵਾਨਾਂ ਨੇ ਫ਼ੌਜ ਦੀ 50 ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਮੀਜ ‘ਚ ਲੁਕੇ ਅੱਤਵਾਦੀਆਂ ਨੂੰ ਫੜਣਨ ਦਾ ਇਕ ਅਭਿਆਨ ਚਲਾਇਆ ਸੀ। ਬੀਤੇ ਵੀਰਵਾਰ ਸ਼ਾਮ ਛੇ ਵਜੇ ਦੇ ਕਰੀਬ ਜਵਾਨਾਂ ਨੇ ਪਿੰਡ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਅੱਤਵਾਦੀਆਂ ਨੂੰ ਇਸ ਦੀ ਭਨਕ ਲੱਗ ਗਈ। ਉਨ੍ਹਾਂ ਨੇ ਉਸ ਸਮੇਂ ਆਪਣਾ ਠਿਕਾਣਾ ਛੱਡ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜਵਾਨਾਂ ‘ਤੇ ਗੋਲੀਆਂ ਚੱਲਾ ਦਿੱਤੀਆਂ। ਜਵਾਨਾਂ ਨੇ ਇਸ ਗੋਬੀਬਾਰੀ ਤੋਂ ਖੁਦ ਨੂੰ ਬਚਾਇਆ ਪਰ ਰਸਤੇ ‘ਚ ਖੜ੍ਹੇ ਦੋ ਨਾਗਰਿਕ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸੁਰੱਖਿਆਬਲਾਂ ਨੇ ਉਸ ਸਮੇਂ ਤੁਰੰਤ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਸੀ।






