16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੇਂਡੂ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਦਿੱਤਾ ਜਾ ਰਿਹਾ ਰੋਜ਼ਗਾਰ...

ਪੇਂਡੂ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਦਿੱਤਾ ਜਾ ਰਿਹਾ ਰੋਜ਼ਗਾਰ : ਬੀ.ਡੀ.ਪੀ.ਓ. ਸੁਖਦੀਪ ਸਿੰਘ ।

ਔਰਤਾਂ ਨੂੰ ਵੀ ਅੱਗੇ ਆਉਣ ਲਈ ਤਰਾਂ-ਤਰਾਂ ਦੇ ਰੁਜ਼ਗਾਰ ਮੁਹੱਈਆ ਕਰਵਾਏ ਜਾ ਰਹੇ ਹਨ ।

ਮਾਨਸਾ (ਗੁਰਜੰਟ ਸਿੰਘ ਸ਼ੀਹ) : ਅੱਜ ਦੇ ਯੁੱਗ ਚ ਔਰਤਾਂ ਕਿਸੇ ਤੋਂ ਘੱਟ ਨਹੀਂ । ਸਮਾਜ ਦੇ ਹਰ ਖੇਤਰ ਚ ਔਰਤਾਂ ਮਰਦਾਂ ਦੇ ਬਰਾਬਰ ਹਨ । ਜਿਸ ਪ੍ਰਤੀ ਸਾਡੀਆਂ ਸਰਕਾਰਾਂ ਮਰਦਾਂ ਬਰਾਬਰ ਔਰਤਾਂ ਨੂੰ ਵੀ ਅੱਗੇ ਆਉਣ ਲਈ ਤਰਾਂ-ਤਰਾਂ ਦੇ ਰੁਜ਼ਗਾਰ ਮੁਹੱਈਆ ਕਰਾਉਂਦੀਆਂ ਹਨ । ਇਸ ਦੇ ਮੱਦੇਨਜ਼ਰ ਪੇਂਡੂ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਸਵੈ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਬੀ.ਡੀ.ਪੀ.ਓ. ਝੁਨੀਰ ਸੁਖਦੀਪ ਸਿੰਘ ਅਤੇ ਬਲਾਕ ਪ੍ਰੋਗਰਾਮ ਮੈਨੇਜਰ ਸਰਬਜੀਤ ਕੌਰ ਨੇ ਪਿੰਡ ਮੋਫਰ ਵਿਖੇ ਕੀਤਾ । ਉਨ੍ਹਾਂ ਕਿਹਾ ਕਿ ਬਲਾਕ ਝੁਨੀਰ ਵਿੱਚ 30 ਔਰਤਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ, 240 ਸਵੈ ਸਹਾਇਤਾ ਸਮੂਹ ਬਣ ਚੁੱਕੇ ਹਨ । 22 ਮਹਿਲਾ ਗ੍ਰਾਮ ਸੰਗਠਨ ਬਣ ਚੁੱਕੇ ਹਨ ਜਿਨ੍ਹਾਂ ਵਿੱਚ 6 ਗ੍ਰਾਮ ਸੰਗਠਨਾਂ ਨੂੰ 35000 ਹਜ਼ਾਰ ਰੁਪਏ ਪਿੰਡ ਵਿੱਚ ਦਫ਼ਤਰ ਬਣਾਉਣ ਲਈ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ । ਅਮਰਪ੍ਰੀਤ ਕੌਰ ਸੰਧੂ ਏ.ਡੀ.ਸੀ. ਮਾਨਸਾ ਦੀ ਯੋਗ ਅਗਵਾਈ ਹੇਠ ਸਵੈ ਸਹਾਇਤਾ ਸਮੂਹ ਬਣਾਏ ਜਾ ਰਹੇ ਹਨ । ਔਰਤਾਂ ਵੱਲੋਂ ਪਿੰਡ ਨੰਦਗੜ੍ਹ ਵਿਖੇ 20,000 ਮਾਸਕ ਤਿਆਰ ਕੀਤੇ ਜਾ ਚੁੱਕੇ ਹਨ। ਜੋ ਕਿ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਏ ਗਏ ਹਨ । ਮਾਸਕ ਦਾ ਮਿਹਨਤਾਨਾ ਉਕਤ ਔਰਤਾਂ ਨੂੰ ਦਿੱਤਾ ਗਿਆ ਹੈ । ਪਿੰਡ ਮੋਫਰ ਅਤੇ ਕਸਬਾ ਝੁਨੀਰ ਵਿਖੇ ਟ੍ਰੀ-ਗਾਰਡ ਤਿਆਰ ਕੀਤੇ ਜਾ ਰਹੇ ਹਨ । ਔਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਮੌਕੇ ਦਿੱਤੇ ਜਾ ਰਹੇ ਹਨ ਜਿੰਨਾਂ ਦਾ ਔਰਤਾਂ ਮਿਹਨਤ ਅਤੇ ਲਗਨ ਨਾਲ ਲਾਭ ਪ੍ਰਾਪਤ ਕਰ ਰਹੀਆਂ ਹਨ ।

Today Now News

RELATED ARTICLES
- Advertisment -

POPULAR POSTS