
ਖੰਨਾ, (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਬਿਜਲੀ ਬੋਰਡ ਨਾਲ ਸਬੰਧਤ ਵੱਖ-ਵੱਖ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੈਬਰਾਂ ਨੇ ਕਰਤਾਰ ਚੰਦ ਅਤੇ ਜਗਦੇਵ ਸਿੰਘ ਦੀ ਪ੍ਰਧਾਨਗੀ ਹੇਠਾਂ ਕਾਲੇ ਝੰਡੇ ਲਹਿਰਾ ਕੇ ਬਿਜਲੀ ਬੋਰਡ ਐਕਟ 2003 ਤੇ ਤੋੜ ਕੇ ਬਣਾਈਆਂ ਦੋ ਕਾਰਪੋਰੇਸ਼ਨਾਂ ਰਾਹੀਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੀ ਨੀਤੀ ਲਾਗੂ ਕਰਨ ਦੇ ਵਿਰੋਧ ਵਿਚ ਰੋਸ ਰੈਲੀ ਕੱਢੀ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪੱਕੀ ਭਰਤੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਠੇਕੇ ’ਤੇ ਭਰਤੀ ਕੀਤੇ ਕਾਮੇ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ, ਕੈਸਲੈਸ ਮੈਡੀਕਲ ਸਕੀਮ ਚਾਲੂ ਕੀਤੀ ਜਾਵੇ, ਬੰਦ ਕੀਤੇ ਸਰਕਾਰੀ ਥਰਮਲ ਮੁੜ ਸਰਕਾਰੀ ਤੌਰ ’ਤੇ ਚਾਲੂ ਕੀਤੇ ਜਾਣ, ਮੁਲਾਜ਼ਮਾਂ ਦਾ ਪੇ-ਸਕੇਲ ਤੇ ਡੀ.ਏ ਦਾ ਬਕਾਇਆ ਛੇਤੀ ਤੋਂ ਛੇਤੀ ਦਿੱਤਾ ਜਾਵੇ ਆਦਿ। ਸਮੂਹ ਆਗੂਆਂ ਨੇ ਮੁਲਾਜ਼ਮਾਂ ਨੂੰ ਇਕ ਮਈ ਨੂੰ ਹੋਣ ਵਾਲੇ ਸ਼ਿਕਾਗੋ ਦੇ ਸ਼ਹੀਦਾਂ ਦੇ ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਜਸਵੀਰ ਸਿੰਘ, ਦਲਵਾਰ ਸਿੰਘ, ਗੁਰਸੇਵਕ ਸਿੰਘ ਮੋਹੀ, ਨੇਤਰ ਸਿੰਘ, ਇੰਦਰਜੀਤ ਸਿੰਘ ਅਕਾਲ, ਵਰਿਆਮ ਸਿੰਘ, ਜਸਵੰਤ ਸਿੰਘ, ਨਵਜੋਤ ਕੁਮਾਰ, ਅਮਰਜੀਤ ਸਿੰਘ, ਕਮਲਜੀਤ ਸਿਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।






