ਨਗਰਪੰਚਾਇਤ ਮੁੱਦਕੀ ਤੇ ਅਕਾਲੀ ਦਲ ਬਾਦਲ ਦਾ ਕਬਜ਼ਾ, ਗੁਰਜੀਤ ਕੌਰ ਪ੍ਰਧਾਨ ਤੇ ਨਰਿੰਦਰਪਾਲ ਕੌਰ ਮੀਤ ਪ੍ਰਧਾਨ

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਬੜੇ ਵਾਦ ਵਿਵਾਦਾਂ ਤੋਂ ਬਾਅਦ ਤਲਵੰਡੀ ਭਾਈ ਨਜਦੀਕੀ ਪਿੰਡ ਮੁੱਦਕੀ ਅਕਾਲੀ ਬਹੁਮਤ ਵਾਲੀ ਨਗਰ ਪੰਚਾਇਤ ਦੇ ਆਹੁਦਦਾਰਾਂ ਦੀ ਆਖਰ ਚੌਣ ਪ੍ਰਕਿਰਿਆ ਮਕੰਮਲ ਹੋ ਗਈ। ਅੱਜ ਐਸ ਡੀ ਐਮ ਫਿਰੋਜ਼ਪੁਰ ਅਮਿਤ ਗੁਪਤਾ ਦੀ ਨਿਗਰਾਨੀ ਹੇਠ ਹੋਈ ਚੋਣ ਪ੍ਰਕਿਰਿਆ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਗੁਰਜੀਤ ਕੌਰ ਨੂੰ ਪ੍ਰਧਾਨ ਅਤੇ ਨਰਿੰਦਰਪਾਲ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਵਕਤ ਇਸ ਨਗਰ ਪੰਚਾਇੰਤ ਦੇ ਕੁੱਲ 13 ਕੌਸਲਰਾਂ ਵਿੱਚ ਅੱਠ ਅਕਾਲੀ ਦਲ ਅਤੇ ਪੰਜ ਕਾਂਗਰਸ ਦੇ ਕੌਸਲਰ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ ਤਾਂ ਕਿ ਇਹ ਚੌਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਪੂਰੀ ਹੋ ਸਕੇ। ਮੌਕੇ ਤੇ ਸਿਰਫ ਕੌਸਲਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਅੰਦਰ ਜਾਣ ਦੀ ਇਜ਼ਾਜ਼ਤ ਨਹੀਂ ਸੀ। ਜਿਵੇਂ ਹੀ ਕੌਸਲਰ ਨਗਰਪੰਚਾਇਤ ਦੇ ਦਫ਼ਤਰ ਵਿੱਚ ਦਾਖਲ ਹੋਏ ਤਾਂ ਕੁੱਝ ਹੀ ਮਿੰਟਾ ਵਿੱਚ ਐਸ ਡੀ ਐਮ ਬਾਹਰ ਆ ਗਏ ਤੇ ਮੋਕੇ ਤੇ ਐਸ ਡੀ ਐਮ ਗੁਪਤਾ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਨਗਰ ਪੰਚਾਇਤ ਦੇ ਨਵੇਂ ਆਹੁਦੇਦਾਰਾਂ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਨਵੇਂ ਬਣੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਨਵੇਂ ਚੁਣ ਗਏ ਆਹੁਦਦਾਰਾਂ ਨੇ ਪਿੰਡ ਨਿਵਾਸੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੀਆਂ ਆਸਾਂ ਮੁਤਾਬਕ ਸੇਵਾ ਕਰਨ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿਹਾ ਕਿ ਉਹ ਬਗੈਰ ਕਿਸੇ ਪੱਖਪਾਤ ਦੇ ਸੇਵਾ ਕਰਨਗੇ।






