ਚੰਡੀਗੜ, 17 ਦਸੰਬਰ:
ਪੰਜਾਬੀ ਬੋਲੀਆਂ ਤੇ ਤਾੜੀਆਂ ਦੀ ਗੂੰਜ ਅਤੇ ਗਿੱਧਾ ਪ੍ਰਦਰਸ਼ਨ ਦੌਰਾਨ, ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸ੍ਰੀ ਸੁਸੀਲ ਚੰਦਰ ਨੇ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਅੱਜ ਵੋਟਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵੋਟਰ ਜਾਗਰੂਕਤਾ ਵੈਨ ਨੂੰ ਸੂਬੇ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਵੀ ਮੌਜੂਦ ਸਨ।

ਐਲਈਡੀ ਅਤੇ ਆਡੀਓ ਸਿਸਟਮ ਨਾਲ ਲੈਸ ਕੁੱਲ 30 ਮੋਬਾਈਲ ਵੈਨਾਂ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ, ਨੈਤਿਕ ਵੋਟਿੰਗ ਅਤੇ ਈਵੀਐਮ-ਵੀਵੀਪੀਏਟੀ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਚੱਲਣਗੀਆਂ। ਵੱਡੇ ਜ਼ਿਲਿਆਂ ਨੂੰ ਦੋ-ਦੋ ਵੈਨਾਂ ਮਿਲਣਗੀਆਂ ਜਦਕਿ ਛੋਟੇ ਜ਼ਿਲਿਆਂ ਨੂੰ ਇੱਕ-ਇੱਕ ਵੈਨ ਦਿੱਤੀ ਜਾਵੇਗੀ।
ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ, ਕਮਿਸਨ ਦੀ ਟੀਮ ਨੇ ਸੂਬੇ ਵਿੱਚ ਵੱਖ-ਵੱਖ ਆਡੀਓ-ਵਿਜੂਅਲ ਅਤੇ ਚੱਲ ਰਹੀਆਂ ਫੀਲਡ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਸਿਸਟੇਮੈਟਿਕ ਵੋਟਰਜ ਐਜੂਕੇਸਨ ਐਂਡ ਇਲੈਕਟੋਰਲ ਪਾਰਟੀਸੀਪੇਸਨ (ਸਵੀਪ) ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਇਸ ਉਪਰੰਤ ਕਮਿਸ਼ਨ ਦੀ ਟੀਮ ਨੇ ਮੌਕੇ ‘ਤੇ ਮੌਜੂਦ ਪਹਿਲੀ ਵਾਰ ਵੋਟ ਪਾਉਣ ਵਾਲਿਆਂ, ਦਿਵਿਆਂਗ (ਪੀਡਬਲਯੂਡੀ) ਵੋਟਰਾਂ ਅਤੇ ਟਰਾਂਸਜੈਂਡਰ ਸਮੇਤ ਵੱਖ-ਵੱਖ ਵਰਗਾਂ ਦੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਚੋਣਾਂ ਵਿੱਚ ਭਾਗੀਦਾਰੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਮਾਨਯੋਗ ਕਮਿਸ਼ਨ ਨੇ ਇਨਾਂ ਵੋਟਰਾਂ ਨੂੰ ਸਨਮਾਨਿਤ ਵੀ ਕੀਤਾ।
ਜ਼ਿਕਰਯੋਗ ਹੈ ਕਿ ਸਟੇਟ ਪੀਡਬਲਯੂਡੀ ਆਈਕਨ ਡਾ. ਕਿਰਨ, ਜੋ ਕਿ ਨੇਤਰਹੀਣ ਹਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਤਿੰਨ ਜ਼ਿਲਾ ਪੀਡਬਲਯੂਡੀ ਆਈਕਨ ਸ੍ਰੀ ਜਗਦੀਪ ਸਿੰਘ, ਜੋ ਕਿ ਪਟਿਆਲਾ ਐਸੋਸੀਏਸਨ ਆਫ ਡੈਫ ਦੇ ਪ੍ਰਧਾਨ ਹਨ ਅਤੇ ਸੀਨੀਅਰ ਸਹਾਇਕ ਪੀਡਬਲਯੂਡੀ (ਬੀਐਂਡਆਰ) ਵਜੋਂ ਸੇਵਾ ਕਰ ਰਹੇ ਹਨ, ਇੰਦਰਜੀਤ ਨੰਦਨ ਅਤੇ ਸ੍ਰੀ ਜਗਵਿੰਦਰ ਸਿੰਘ, ਇੱਕ ਸਾਈਕਲ ਸਵਾਰ ਅਤੇ ਭੂਮੀ ਸੰਭਾਲ ਵਿਭਾਗ ਦੇ ਕਰਮਚਾਰੀ ਅਤੇ ਦੋ ਟਰਾਂਸਜੈਂਡਰ ਵੋਟਰਾਂ ਮੋਹਿਨੀ ਮਹੰਤ ਅਤੇ ਆਇਨਾ ਮਹੰਤ ਜੋ ਜਲਿਾ ਆਈਕਨ ਹਨ, ਨੂੰ ਵੀ ਕਮਿਸਨ ਦੁਆਰਾ ਸਨਮਾਨਿਤ ਕੀਤਾ ਗਿਆ।
ਕਮਿਸ਼ਨ ਨੇ ਜ਼ਿਲਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਨੌਜਵਾਨਾਂ ਨਾਲ ਜੁੜਨ ਅਤੇ ਹਰੇਕ ਵੋਟ ਦੇ ਮੁੱਲ ਬਾਰੇ ਨਵੇਂ ਸਿਰਜਣਾਤਮਕ ਵਿਚਾਰ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪੋਸਟਰ ਡਿਜਾਈਨ ਮੁਕਾਬਲਾ ਵੀ ਸੁਰੂ ਕੀਤਾ। ਚੋਟੀ ਦੇ ਤਿੰਨ ਪੋਸਟਰਾਂ ਨੂੰ ਕ੍ਰਮਵਾਰ 10,000 ਰੁਪਏ, 7500 ਰੁਪਏ ਅਤੇ 5000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ 2000 ਦੇ ਦਸ ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ। ਇਹ ਮੁਕਾਬਲਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਸੋਸਲ ਮੀਡੀਆ ਪਲੇਟਫਾਰਮਾਂ ‘ਤੇ ਕਰਵਾਇਆ ਜਾਵੇਗਾ।
ਬਾਅਦ ਵਿੱਚ, ਕਮਿਸਨ ਨੇ ਇੱਕ ਕੇਏਪੀ ਸਰਵੇਖਣ ਰਿਪੋਰਟ, ਸਵੀਪ ਯੋਜਨਾ, ਈਪੀਆਈਸੀ ਕਿੱਟ, ਈਵੀਐਮ-ਵੀਵੀਪੀਏਟੀ ਪੋਸਟਰ ਅਤੇ ਵੋਟਰ ਗਾਈਡ ਜਾਰੀ ਕੀਤੀ।
ਸਵੀਪ ਯੋਜਨਾ ਕੇਏਪੀ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਲਗਭਗ 2400 ਉੱਤਰਦਾਤਾ ਸਾਮਲ ਹਨ ਅਤੇ ਵੋਟਿੰਗ ਦੇ ਸਬੰਧ ਵਿੱਚ ਵੋਟਰਾਂ ਦੇ ਗਿਆਨ ਅਤੇ ਅਭਿਆਸਾਂ ਦੇ ਵਿਸਲੇਸਣ ਰਾਹੀਂ ਇਸ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਕਰਵਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਨਵੇਂ ਰਜਿਸਟਰਡ ਵੋਟਰਾਂ ਦੇ ਅਨੁਭਵ ਨੂੰ ਯਾਦਗਾਰੀ ਬਣਾਉਣ ਲਈ ਕਮਿਸਨ ਵੱਲੋਂ ਇੱਕ ਕਿੱਟ ਦਿੱਤੀ ਜਾ ਰਹੀ ਹੈ ਜਿਸ ਵਿੱਚ ਈਪੀਆਈਸੀ ਕਾਰਡ, ਵੋਟਰ ਵਚਨਬੱਧਤਾ, ਵੋਟਰ ਗਾਈਡ ਅਤੇ ਡੀਈਓ ਤੋਂ ਇੱਕ ਵਿਅਕਤੀਗਤ ਪੱਤਰ ਸ਼ਾਮਲ ਹਨ। ਵੋਟਰ ਗਾਈਡ ਇੱਕ ਪਾਕੇਟ ਬੁੱਕਲੈਟ ਹੈ, ਜੋ ਹਰ ਘਰ ਵਿੱਚ ਵੰਡਿਆ ਜਾਣਾ ਹੈ, ਜਿਸ ਵਿੱਚ ਵੋਟਰ ਲਈ ਰਜਿਸਟ੍ਰੇਸਨ, ਵੋਟ ਪਾਉਣ ਦੇ ਅਧਿਕਾਰ, ਉਮੀਦਵਾਰਾਂ ਦੇ ਈਵੀਐਮ/ਵੀਵੀਪੀਏਟੀ ਸਬੰਧੀ ਅਪਰਾਧਿਕ ਪਿਛੋਕੜ, ਬੂਥ ਨੰਬਰ, ਬੀਐਲਓ ਮੋਬਾਈਲ ਨੰਬਰ ਆਦਿ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਹੁੰਦੀ ਹੈ।
ਈਵੀਐਮ/ਵੀਵੀਪੀਏਟੀ ‘ਤੇ ਅੱਜ ਇੱਕ ਵਿਸੇਸ ਪੋਸਟਰ ਲਾਂਚ ਕੀਤਾ ਗਿਆ ਜੋ ਕਿ ਸੂਬੇ ਭਰ ਵਿੱਚ ਸਾਰੀਆਂ ਭੀੜ ਵਾਲੀਆਂ ਥਾਵਾਂ ਅਤੇ ਪੋਲਿੰਗ ਬੂਥਾਂ ‘ਤੇ ਲਗਾਇਆ ਜਾਵੇਗਾ।




