17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਧੀ ਦੇ ਵਿਆਹ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਔਰਤ...

ਧੀ ਦੇ ਵਿਆਹ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਔਰਤ ਨੇ ਲਾਈ ਸਮਾਜ ਸੇਵੀਆਂ ਤੋਂ ਗੁਹਾਰ

ਕੇਹਾ ਵਿਆਹ ਵਿੱਚ ਉਸ ਦਾ ਸਾਥ ਦੇ ਕੇ ਉਸ ਦੀ ਧੀ ਨੂੰ ਉਸ ਦੇ ਘਰ ਘੱਲ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ

ਤਰਨਤਾਰਨ (ਰਿੰਪਲ ਗੋਲਣ) : ਸਿਆਣੇ ਕਹਿੰਦੇ ਹਨ ਕਿ ਗ਼ਰੀਬੀ ਦਾ ਦੈਂਤ ਕਿਸੇ ਦੇ ਘਰ ਵੜ ਜਾਵੇ ਤਾ ਉਹ ਉਸ ਵਿਅਕਤੀ ਨੂੰ ਕੱਖੋਂ ਹੌਲੀਆਂ ਕਰ ਉਸ ਦੀਆਂ ਆਸਾਂ ਤੇ ਵੀ ਪਾਣੀ ਫੇਰ ਦਿੰਦਾ ਹੈ ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਤਰਨਤਾਰਨ ਦੇ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦਾ ਜਿਥੇ ਕਿ ਇੱਕ ਬਜ਼ੁਰਗ ਅੌਰਤ ਨੇ ਪਹਿਲਾਂ ਤਾਂ ਗ਼ਰੀਬੀ ਕਾਰਨ ਆਪਣਾ ਜਵਾਨ ਪੁੱਤ ਇਲਾਜ ਖੁਣੋਂ ਦੁਨੀਆਂ ਤੋਂ ਜ਼ਿਆਦਾ ਵੇਖਿਆ ਅਤੇ ਹੁਣ ਕੱਖਾਂ ਤੋਂ ਹੌਲੀ ਹੋਈ ਉਸ ਬਜ਼ੁਰਗ ਔਰਤ ਨੇ ਆਪ ਦੇ ਪੁੱਤ ਦੀ ਆਖ਼ਰੀ ਨਿਸ਼ਾਨੀ ਉਸ ਦੀ ਧੀ ਦੇ ਵਿਆਹ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸੁਖਵਿੰਦਰ ਕੌਰ ਪਤਨੀ ਲਖਵੀਰ ਸਿੰਘ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਸ ਦਾ ਪੁੱਤ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਘਰ ਦੀ ਗ਼ਰੀਬੀ ਕਾਰਨ ਉਸ ਦਾ ਇਲਾਜ ਨਹੀਂ ਹੋ ਸਕਿਆ ਜਿਸ ਕਰਕੇ ਉਹ ਇਸ ਦੁਨੀਆਂ ਤੋਂ ਚਲਾ ਗਿਆ ਅਤੇ ਉਸ ਦੀਆਂ ਤਿੰਨ ਧੀਆਂ ਦਾ ਉਹ ਪਾਲਣ ਪੋਸ਼ਣ ਕਰਦੀ ਰਹੀ ਅਤੇ ਉਸ ਦੇ ਪੁੱਤ ਦੀ ਮੌਤ ਤੋਂ ਸੱਤ ਮਹੀਨੇ ਬਾਅਦ ਉਨ੍ਹਾਂ ਧੀਆਂ ਦੀ ਮਾਂ ਵੀ ਉਨ੍ਹਾਂ ਨੂੰ ਮੇਰੇ ਕੋਲ ਛੱਡ ਕੇ ਚਲੀ ਗਈ ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਧੀਆਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਿਹਨਤ ਮਜ਼ਦੂਰੀ ਕਰਕੇ ਮਸਾਂ ਪਾਲਿਆ ਹੈ ਅਤੇ ਹੁਣ ਉਨ੍ਹਾਂ ਵਿੱਚੋਂ ਹੀ ਇੱਕ ਧੀ ਅਕਾਸ਼ਦੀਪ ਕੌਰ ਦਾ 16 ਜੂਨ ਨੂੰ ਵਿਆਹ ਹੈ ਪਰ ਉਸ ਦੇ ਕੋਲ ਦਸ ਰੁਪਏ ਵੀ ਨਹੀਂ ਹਨ ਜਿਸ ਨਾਲ ਉਹ ਆਪਣੀ ਇਸ ਬੱਚੀ ਦਾ ਵਿਆਹ ਕਰ ਸਕੇ ਉਸ ਨੇ ਕਿਹਾ ਕਿ ਗ਼ਰੀਬੀ ਦੇ ਇਸ ਦੈਂਤ ਨੇ ਪਹਿਲਾਂ ਤਾਂ ਉਸ ਦਾ ਪੁੱਤ ਨਿਗਲ ਲਿਆ ਅਤੇ ਹੁਣ ਉਸ ਦੀਆਂ ਬੱਚੀਆਂ ਦੇ ਵਿਆਹ ਵਿੱਚ ਵੀ ਇਹ ਦੈਂਤ ਵੱਡੀ ਭੂਮਿਕਾ ਨਿਭਾ ਰਿਹਾ ਹੈ ਬਜ਼ੁਰਗ ਅੌਰਤ ਨੇ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਧੀਆਂ ਦੇ ਵਿਆਹ ਵਿੱਚ ਉਸ ਦਾ ਸਾਥ ਦੇਣ ਤਾਂ ਜੋ ਉਸ ਦੇ ਪੁੱਤ ਦੀ ਆਖ਼ਰੀ ਨਿਸ਼ਾਨੀ ਆਪਣੇ ਘਰ ਵਿੱਚ ਸੁਖੀ ਰਹੇ ਅਤੇ ਉਸ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਰਹੇ ਉਧਰ ਜਦ ਅਕਾਸ਼ਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨੇ ਕਿਹਾ ਕਿ ਉਸ ਦੇ ਮਨ ਵਿੱਚ ਵੀ ਚਾਅ ਸੀ ਕਿ ਉਸਦਾ ਵਿਆਹ ਵੀ ਦੂਜੀਆਂ ਲੜਕੀਆਂ ਵਾਂਗੂੰ ਰੀਝਾਂ ਨਾਲ ਹੋਵੇ ਪਰ ਘਰ ਦੀ ਗ਼ਰੀਬੀ ਨੇ ਉਸ ਦੇ ਸਾਰੇ ਚਾਅ ਮਾਰ ਕੇ ਰੱਖ ਦਿੱਤੇ ਹਨ ਅਸੀਂ ਆਪਣੇ ਚੈਨਲ ਦੇ ਜ਼ਰੀਏ ਆਪ ਸਭ ਨੂੰ ਮੰਗ ਕਰਦੇ ਹਾਂ ਕਿ ਇਸ ਗ਼ਰੀਬ ਧੀ ਦੇ ਵਿਆਹ ਤੇ ਆਪ ਜ਼ਰੂਰ ਸਾਥ ਦਿਉ ਤਾਂ ਜੋ ਇਹ ਧੀ ਆਪਣੇ ਘਰ ਵਿੱਚ ਸੁਖੀ ਵਸ ਸਕੇ ਜੇ ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਮੋਬਾਇਲ ਨੰਬਰ ਅਤੇ ਅਕਾਉਂਟ ਨੰਬਰ ਥੱਲੇ ਨੱਥੀ ਕੀਤਾ ਹੋਇਆ ਹੈ
ਮੋਬਾਇਲ ਨੰਬਰ 7528833493
account no30337663859
cif no 85203106493
IFSC Code SBI No 007551
savinder kaur w/o lakhbir singh2

Today Now News

RELATED ARTICLES
- Advertisment -

POPULAR POSTS