ਸਮਾਜਸੇਵੀ ਜਥੇਬੰਦੀਆਂ, ਐੱਨ ਆਰ ਆਈ ਵੀਰਾਂ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਨੂੰ ਮਦਦ ਦੀ ਅਪੀਲ

ਤਰਨਤਾਰਨ (ਰਿੰਪਲ ਗੋਲਣ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਨਾਰਲੀ ਵਿਚ ਮਾਤਾ ਸਵਰਨ ਕੌਰ ਪਤਨੀ ਸਵਰਗਵਾਸੀ ਸੂਰਤਾ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਉਸ ਦੇ ਦੋ ਬੇਟੇ ਹਨ ਇੱਕ ਬੇਟਾ ਉਸ ਦਾ ਅਲੱਗ ਰਹਿੰਦਾ ਹੈ ਤੇ ਇਕ ਬੇਟਾ ਉਸ ਦੇ ਨਾਲ ਰਹਿੰਦਾ ਹੈ ਜਿਸ ਦੀ ਕਿ ਪਿਛਲੇ ਚਾਰ ਪੰਜ ਸਾਲ ਤੋਂ ਐਕਸੀਡੈਂਟ ਦੌਰਾਨ ਸੱਟ ਲੱਗ ਗਈ ਸੀ ਅਤੇ ਉਹ ਕੰਮਕਾਰ ਤੋਂ ਨਕਾਰਾ ਹੋ ਗਿਆ ਉੱਥੇ ਹੀ ਉਸ ਨੇ ਇੱਕ ਹੋਰ ਦੁੱਖ ਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਮੇਰੀ ਬੇਟੀ ਵੀ ਵਿਧਵਾ ਹੋ ਗਈ ਹੈ ਜਿਸ ਦੇ ਪਤੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ । ਹੁਣ ਮੁਸ਼ਕਿਲ ਇਹ ਹੈ ਕਿ ਮੈਂ ਬੇਟੀ ਦਾ ਦੁਬਾਰਾ ਵਿਆਹ ਕਰਨਾ ਹੈ ਅਤੇ ਆਪ ਮੈਂ ਝੁੱਗੀ ਵਿੱਚ ਰਹਿ ਕੇ ਗੁਜ਼ਾਰਾ ਕਰਦੀ ਹਾਂ ਅਤੇ ਮੈਂ ਆਪਣੀ ਬੇਟੀ ਦੀ ਦੁਬਾਰਾ ਸ਼ਾਦੀ ਕਰਨੀ ਹੈ ਜਿਸਦੇ ਲਈ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈ ਤੇ ਮੈਂ ਸਮਾਜਸੇਵੀ ਜਥੇਬੰਦੀਆਂ ਐੱਨ ਆਰ ਆਈ ਵੀਰਾਂ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਨੂੰ ਅਪੀਲ ਕਰਦੀ ਹਾਂ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੈਨੂੰ ਇੱਕ ਕਮਰਾ ਅਤੇ ਮੇਰੀ ਧੀ ਦੀ ਸ਼ਾਦੀ ਲਈ ਅਤੇ ਮੇਰਾ ਮਹੀਨੇ ਦਾ ਰਾਸ਼ਨ ਪਾਣੀ ਦਾ ਖਰਚਾ ਚੁੱਕ ਕੇ ਮੈਨੂੰ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਦਿਵਾਇਆ ਜਾਵੇ।ਪਰਿਵਾਰ ਦਾ ਮੋਬਾਈਲ ਨੰਬਰ ਹੈ 8872532027






