17.4 C
Chandigarh

TODAY NOW NEWS

Friday, March 20, 2026
HomeCORONAVIRUSਜਲੰਧਰ 'ਚ ਕੋਰੋਨਾ ਨਾਲ ਬਜ਼ੁਰਗ ਦੀ ਮੌਤ, 92 ਲੋਕ ਪਾਜ਼ੇਟਿਵ

ਜਲੰਧਰ ‘ਚ ਕੋਰੋਨਾ ਨਾਲ ਬਜ਼ੁਰਗ ਦੀ ਮੌਤ, 92 ਲੋਕ ਪਾਜ਼ੇਟਿਵ

ਜਲੰਧਰ, (ਸੋਨੂੰ ਸਹੋਤਾ) : ਸ਼ਹਿਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਕੋਰੋਨਾ ਨਾਲ ਇਕ 52 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਜਦਕਿ 92 ਲੋਕ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ‘ਚ ਮਰਨ ਵਾਲਿਆਂ ਦੀ ਗਿਣਤੀ 72 ਤੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 2732 ਤਕ ਪਹੁੰਚ ਗਿਆ ਹੈ।ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੋਰੋਨਾ ਨਾਲ 4 ਲੋਕਾਂ ਦੀ ਮੌਤ ਤੇ ਪੀਏਪੀ ਦੇ 9 ਜਵਾਨਾਂ ਤੇ 6 ਸਿਹਤ ਮੁਲਾਜ਼ਮਾਂ ਸਮੇਤ 100 ਲੋਕ ਸੰਕ੍ਰਮਿਤ ਮਿਲੇ ਸਨ। ਇਨ੍ਹਾਂ ‘ਚ ਚਾਰ ਮਰੀਜ਼ ਹੋਰ ਜ਼ਿਲ੍ਹਿਆਂ ਤੋਂ ਸਬੰਧਿਤ ਹਨ। ਇਸ ਤੋਂ ਇਲਾਵਾ ਰਿਪੀਟ ਸੈਂਪਲ ਕਾਰਨ ਜ਼ਿਲ੍ਹੇ ਦੇ ਖ਼ਾਤੇ ‘ਚ 94 ਮਰੀਜ਼ ਜੋੜੇ ਜਾਣਗੇ। ਇਸ ਵਿਚਕਾਰ ਸਰਕਾਰੀ ਸਹਿਤ ਕੇਂਦਰਾਂ ਤੋਂ 36 ਲੋਕਾਂ ਨੂੰ ਛੁੱਟੀ ਦੇ ਕੇ ਘਰ ‘ਚ ਆਈਸੋਲੇਸ਼ਨ ਲਈ ਰਵਾਨਾ ਕੀਤਾ।

Today Now News

RELATED ARTICLES
- Advertisment -

POPULAR POSTS