16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਏਕਤਾ ਕਪੂਰ ਤੇ ਤਾਹਿਰਾ ਕਸ਼ਯਪ ਦੀ ਫਿਲਮ ‘ਬਿੱਟੂ’ Oscar 2021 ਲਈ ਚੁਣਿਆ...

ਏਕਤਾ ਕਪੂਰ ਤੇ ਤਾਹਿਰਾ ਕਸ਼ਯਪ ਦੀ ਫਿਲਮ ‘ਬਿੱਟੂ’ Oscar 2021 ਲਈ ਚੁਣਿਆ ਗਿਆ

ਫਿਲਮ ਨੂੰ Live Action Short Film ਕੈਟਾਗਰੀ ਲਈ ਚੁਣਿਆ ਗਿਆ ਹੈ

ਨਵੀਂ ਦਿੱਲੀ (ਏਜੇਂਸੀ) : – ਆਸਕਰ 2021 ਲਈ ਭੇਜੀ ਗਈ ਭਾਰਤੀ ਮਲਿਆਲਮ ਫਿਲਮ ਜਲੀਕੱਟੂ ਆਸਕਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਜਲੀਕੱਟੂ ਨੂੰ 93ਵੇਂ ਅਕੈਡਮੀ ਐਵਾਰਡ ’ਚ ਬੈਸਟ ਇੰਟਨੈਸ਼ਨਲ ਫੀਚਰ ਫਿਲਮ ਕੈਟਾਗਰੀ ਲਈ ਭੇਜਿਆ ਗਿਆ ਸੀ ਪਰ ਫਿਲਮ ਟਾਪ-15 ’ਚ ਆਪਣੀ ਥਾਂ ਨਾ ਬਣਾ ਸਕੀ ਤੇ ਬਾਹਰ ਹੋ ਗਈ। ਹਾਲਾਂਕਿ ਜਲੀਕੱਟੂ ਦੇ ਬਾਹਰ ਹੋਣ ਨਾਲ ਭਾਰਤੀ ਬਿਲਕੁਲ ਨਿਰਾਸ਼ ਨਾ ਹੋਣ ਕਿਉਂਕਿ ਏਕਤਾ ਕਪੂਰ, ਤਾਹਿਰਾ ਕਸ਼ਯਪ ਤੇ ਗੁਨੀਤਾ ਮੇਂਗਾ ਦੀ ਫਿਲਮ ‘ਬਿੱਟੂ’ ਨੂੰ ਆਸਕਰ 2021 ਲਈ ਐਂਟਰੀ ਮਿਲ ਗਈ ਹੈ। ਫਿਲਮ ਨੂੰ Live Action Short Film ਕੈਟਾਗਰੀ ਲਈ ਚੁਣਿਆ ਗਿਆ ਹੈ। ਇਹ ਖ਼ੁਸ਼ਖ਼ਬਰੀ ਏਕਤਾ ਕਪੂਰ ਤੇ ਤਾਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ।
ਤਾਹਿਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ‘93 ਅਕੈਡਮੀ ਐਵਾਰਡ ’ਚ Live Action Short Film Category ਦੀਆਂ ਟਾਪ 10 ਫਿਲਮਾਂ ’ਚੋਂ ‘ਬਿੱਟੂ’ ਦੀ ਚੋਣ ਹੋ ਗਈ ਹੈ। ਇੰਡੀਅਨ ਵਿਮਨ ਰਾਈਸਿੰਗ ਤਹਿਤ ਇਹ ਸਾਡਾ ਪਹਿਲਾ ਪ੍ਰਾਜੈਕਟ ਸੀ। ਇਹ ਬਹੁਤ ਸਪੈਸ਼ਲ ਹੈ। ਤੁਸੀਂ ਬਹੁਤ ਅੱਗੇ ਵਧੋ ਸ਼ਿਮਾ। ਦੋਸਤੋ ਪਲੀਜ਼ ਇਸ ਸ਼ਾਰਟ ਫਿਲਮ ਨੂੰ ਸਪੋਰਟ ਕਰਦੇ ਰਹੋ।’ ਤਾਹਿਰਾ ਨੇ ਆਪਣੀ ਪੋਸਟ ’ਚ ਇਹ ਵੀ ਦੱਸਿਆ ਕਿ ਇਸ ਕੈਟਾਗਰੀ ਲਈ 174 ਫਿਲਮਾਂ ਕੁਆਲੀਫਾਈ ਹੋਈਆਂ ਸਨ। ਉਥੇ ਹੀ ਆਪਣੀ ਪੋਸਟ ’ਚ ਤਾਹਿਰਾ ਨੇ ਉਨ੍ਹਾਂ ਫਿਲਮਾਂ ਦਾ ਨਾਂ ਵੀ ਲਿਖਿਆ ਹੈ, ਜੋ ਬਿਟੂ ਨਾਲ ਟਾਪ-10 ’ਚ ਸ਼ਾਮਿਲ ਹੋਈਆਂ ਸਨ। ਉਨ੍ਹਾਂ ਫਿਲਮਾਂ ਦਾ ਨਾਂ ਹੈ Da Yie, Feeling Through, The Human Voice, The Kicksled Choir, The letter Room, The Present, Two Distance Dtarngers, The Van, White Eye । ਏਕਤਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਹ ਖ਼ੁਸ਼ੀ ਜ਼ਾਹਿਰ ਕਰਦਿਆਂ ਪੋਸਟ ਸ਼ੇਅਰ ਕੀਤੀ, ਜਿਸ ’ਚ ਆਪਣੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ।

Today Now News

RELATED ARTICLES
- Advertisment -

POPULAR POSTS