16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀਮਾਰੀ ਕਾਰਨ ਅਠਾਰਾਂ ਸਾਲਾਂ ਦੀ ਕੁੜੀ ਸੁੱਕ ਕੇ ਬਣੀ ਲੱਕੜ ।

ਬੀਮਾਰੀ ਕਾਰਨ ਅਠਾਰਾਂ ਸਾਲਾਂ ਦੀ ਕੁੜੀ ਸੁੱਕ ਕੇ ਬਣੀ ਲੱਕੜ ।

ਲੰਬੀ ਬਿਮਾਰੀ ਤੋਂ ਬਾਅਦ ਬਾਪ ਦੀ ਮੌਤ ਤੋਂ ਲੈ ਗਈ ਹੋਕਾ ਐਸੀ ਲੱਗੀ ਨਾ ਮੁਰਾਦ ਬਿਮਾਰੀ ਹੁਣ ਮੰਜੇ ਤੋਂ ਉੱਠਣ ਜੋਗੀ ਵੀ ਨਹੀਂ ਰਹੀ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ): ਗਿੱਦੜਬਾਹਾ ਦੇ ਪਿਓਰੀ ਰੋਡ ਗੁਰੂ ਕੀ ਨਗਰੀ ਤੇ ਰਹਿਣ ਵਾਲੇ ਇਕ ਗਰੀਬ ਪਰਿਵਾਰ ਨੇ ਆਪਣੀ ਗ਼ਰੀਬੀ ਦੇ ਚੱਲਦਿਆਂ ਲਗਾਈ ਮਦਦ ਦੀ ਗੁਹਾਰ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਕੀ ਨਗਰੀ ਪਿਓਰੀ ਰੋਡ ਰਹਿਣ ਵਾਲੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਘਰਵਾਲੇ ਦੀ ਲੰਬੀ ਬੀਮਾਰੀ ਕਾਰਨ ਮੌਤ ਹੋ ਗਈ । ਮੇਰੇ ਘਰਵਾਲੇ ਦੀ ਮੌਤ ਤੋਂ ਬਾਅਦ ਮੇਰੀ ਲੜਕੀ ਵੀ ਬਿਮਾਰ ਹੋ ਗਈ ਜੋ ਕਿ ਹੁਣ ਤਕਰੀਬਨ ਛੇ ਮਹੀਨਿਆਂ ਤੋਂ ਬਿਮਾਰ ਪਈ ਹੈ । ਜਿਸਦਾ ਸੀ ਵੱਖ ਵੱਖ ਹਸਪਤਾਲਾਂ ਵਿੱਚੋਂ ਇਲਾਜ ਕਰਵਾਇਆ । ਪਰ ਗ਼ਰੀਬੀ ਕਾਰਨ ਅਸੀਂ ਇਸ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾ ਸਕੇ । ਹੁਣ ਸਾਡੀ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ । ਇੱਕ ਸਮੇਂ ਰੋਟੀ ਪਕਦੀ ਹੈ ਇਕ ਸਮੇਂ ਨਹੀਂ ਪੱਕਦੀ । ਉਸ ਨੇ ਦੱਸਿਆ ਮੇਰੇ ਚਾਰ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਮੇਰੇ ਵਾਸਤੇ ਬਹੁਤ ਔਖਾ ਹੋ ਚੁੱਕਿਆ ਹੈ । ਉਸ ਨੇ ਦੱਸਿਆ ਕਿ ਮੇਰੇ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ । ਉਸ ਨੇ ਦੁਖੀ ਮਨ ਨਾਲ ਕਿਹਾ ਕਿ ਹੁਣ ਮੈਂ ਆਪਣੀ ਲੜਕੀ ਦਾ ਇਲਾਜ ਕਰਵਾਵਾਂ, ਆਪਣੇ ਬੱਚਿਆਂ ਲਈ ਰੋਟੀ ਦਾ ਇੰਤਜ਼ਾਮ ਕਰਾਂ । ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੈਂ ਆਪਣੇ ਘਰਵਾਲੇ ਦੇ ਇਲਾਜ ਤੇ ਲੱਖਾਂ ਰੁਪਏ ਆਪਣੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਤੋਂ ਲੈ ਕੇ ਲਗਾ ਚੁੱਕੀ ਹਾਂ । ਹੁਣ ਤਾਂ ਮੈਨੂੰ ਕੋਈ ਦੱਸ ਰੁਪਏ ਵੀ ਉਧਾਰ ਨਹੀਂ ਦਿੰਦਾ । ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਪੰਜਾਬ ਸਰਕਾਰ ਅਤੇ ਬਾਹਰ ਰਹਿੰਦੇ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ । ਇਸ ਮੌਕੇ ਤੇ ਬੀਮਾਰ ਲੜਕੀ ਜੈਦੀਪ ਕੌਰ ਨੇ ਵੀ ਸਮਾਜ ਸੇਵੀ ਸੰਸਥਾਵਾਂ ਸਾਕਾਰ ਅਤੇ ਐਨ ਆਰ ਆਈ ਭਰਾਵਾਂ ਕੋਲੋਂ ਮਦਦ ਦੀ ਗੁਹਾਰ ਲਗਾਈ । ਇਸ ਮੌਕੇ ਤੇ ਜੈਦੀਪ ਕੌਰ ਨੇ ਕਿਹਾ ਕਿ ਮੈਂ ਜਿਉਣਾ ਚਾਹੁੰਦੀ ਹਾਂ ਮੈਨੂੰ ਬਚਾ ਲਵੋ । ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਦੇ ਦੇ ਮੈਂਬਰ ਅਨਮੋਲ ਜੁਨੇਜਾ ਬਬਲੂ ਅਤੇ ਮਨੀਸ਼ ਵਰਮਾ ਵੀ ਇਸ ਗਰੀਬ ਪਰਿਵਾਰ ਦੇ ਘਰ ਪਹੁੰਚੇ । ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਸਕੀ ਉਹ ਜ਼ਰੂਰ ਕਰਨਗੇ । ਉਨ੍ਹਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਪੰਜਾਬ ਸਰਕਾਰਾਂ ਤੇ ਬਾਹਰ ਰਹਿੰਦੇ ਐਨ ਆਰ ਆਈ ਵੀਰਾਂ ਤੋਂ ਇਸ ਪਰਿਵਾਰ ਦੀ ਮਦਦ ਦੀ ਗੱਲ ਕਹੀ ।

Today Now News

RELATED ARTICLES
- Advertisment -

POPULAR POSTS