17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੇਸ਼ ਭਰ 'ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ 'ਚ ਅਦਾ ਕੀਤੀ ਗਈ...

ਦੇਸ਼ ਭਰ ‘ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ‘ਚ ਅਦਾ ਕੀਤੀ ਗਈ ‘ਈਦ ਦੀ ਨਮਾਜ਼’

ਨਵੀਂ ਦਿੱਲੀ, (ਬਿਊਰੋ) : ਦੇਸ਼ ਭਰ ‘ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਦੀਆਂ ਰੌਣਕਾਂ ਹਨ। ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ‘ਚ ਕਈ ਮਸੀਤਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਈਦ ਦਾ ਇਹ ਮੌਕਾ ਕੋਰੋਨਾ ਵਾਇਰਸ ਕਾਲ ਵਿਚ ਆਇਆ ਹੈ। ਇਸ ਵਜ੍ਹਾਂ ਕਰ ਕੇ ਨਮਾਜ਼ ਪੜ੍ਹਦੇ ਸਮੇਂ ਵੀ ਲੋਕਾਂ ਨੇ ਸਾਵਧਾਨੀ ਵਰਤੀ। ਦਿੱਲੀ ਸਥਿਤੀ ਜਾਮਾ ਮਸੀਤ ‘ਤੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਵੇਖੀ ਗਈ। ਕੋਰੋਨਾ ਆਫ਼ਤ ਦੇ ਚੱਲਦੇ ਜਾਮਾ ਮਸੀਤ ਵਿਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਵਾਰ-ਵਾਰ ਮਸੀਤ ਪ੍ਰਸ਼ਾਸਨ ਨੇ ਪੂਰੀ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ। ਜਾਮਾ ਮਸੀਤ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਥਰਮਲ ਸਕ੍ਰੀਨਿੰਗ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਮਸੀਤ ਅੰਦਰ ਜਾਣ ਦਿੱਤਾ। ਜਾਮਾ ਮਸੀਤ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ। ਕੁਝ ਲੋਕਾਂ ਨੇ ਮਸੀਤ ਦੀਆਂ ਪੌੜੀਆਂ ‘ਤੇ ਬੈਠ ਕੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਮਾਸਕ ਨਜ਼ਰ ਆਏ। ਕੋਰੋਨਾ ਆਫ਼ਤ ਵਿਚ ਕੁਝ ਨਮਾਜ਼ੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਕੁਝ ਉਸ ਦਾ ਉਲੰਘਣ ਵੀ ਕਰਦੇ ਦਿੱਸੇ। ਮਸੀਤ ਵਿਚ ਅੱਗੇ ਬੈਠੇ ਲੋਕ ਤਾਂ ਦੂਰੀ ਬਣਾ ਕੇ ਨਮਾਜ਼ ਅਦਾ ਕਰ ਰਹੇ ਸਨ ਪਰ ਪਿੱਛੇ ਬੈਠੇ ਲੋਕ ਬੇਹੱਦ ਨੇੜੇ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆਏ। ਕੋਰੋਨਾ ਆਫ਼ਤ ਦੇ ਬਾਵਜੂਦ ਈਦ ਦੀ ਨਮਾਜ਼ ਅਦਾ ਕਰਨ ਲਈ ਵੱਡੀ ਗਿਣਤੀ ‘ਚ ਲੋਕ ਜਾਮਾ ਮਸੀਤ ‘ਚ ਇਕੱਠੇ ਹੋਏ ਅਤੇ ਸਾਰਿਆਂ ਨੇ ਬਹੁਤ ਹੀ ਅਦਬ ਨਾਲ ਈਦ ਦੀ ਨਮਾਜ਼ ਅਦਾ ਕੀਤੀ।

Today Now News

RELATED ARTICLES
- Advertisment -

POPULAR POSTS