ਬੋਲੇ- ਕੋਰੋਨਾ ਸੰਕਟ ਦੇ ਬਾਵਜੂਦ ਜਨੂੰਨ ‘ਚ ਕਮੀ ਨਹੀਂ

ਨਵੀਂ ਦਿੱਲੀ, (ਏਜੰਸੀ) ï ਮੁਸਲਮਾਨਾਂ ਦੇ ਪ੍ਰਮੁੱਖ ਤਿਉਹਾਰਾਂ ‘ਚੋਂ ਇਕ ਬਕਰੀਦ ਇਸ ਸਾਲ ਇਕ ਅਗਸਤ ਨੂੰ ਮਨਾਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬਕਰੀਦ ਨੂੰ ਮਿੱਠੀ ਈਦ ਯਾਨੀ ਈਦ-ਉਲ-ਫ਼ਿਤਰ ਕਿਹਾ ਜਾਂਦਾ ਹੈ। ਇਸ ਮੌਕੇ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਸ਼ੁੱਭ ਕਾਮਨਾਵਾਂ। ਜਿਸ ਤਰ੍ਹਾਂ ਦਾ ਕੋਰੋਨਾ ਸੰਕਟ ਅੱਜ ਪੂਰੀ ਦੁਨੀਆ ਦੇ ਸਾਹਮਣੇ ਹੈ, ਉਸ ਦੀ ਵਜ੍ਹਾ ਨਾਲ ਇਬਾਦਤ ਤਾਂ ਹੋ ਰਹੀ ਹੈ ਪਰ ਹਿਫ਼ਾਜ਼ਤ ਦੇ ਨਾਲ ਤੇ ਇਸ ਇਬਾਦਤ ‘ਚ ਜਨੂੰਨ ਤੇ ਜਜ਼ਬੇ ‘ਚ ਕਮੀ ਨਹੀਂ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ ਟਵੀਟ ਕਰ ਕੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਈਦ ਅਲ-ਅਜ਼ਹਾ ਮੁਬਾਰਕ।





