16.8 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਦੀ ਮੈਡੀਕਲ ਜਾਂਚ, ਜੇਲ੍ਹ ਚ ਮਿਲੇਗੀ ਸਪੈਸ਼ਲ ਡਾਈਟ !

ਸਿੱਧੂ ਦੀ ਮੈਡੀਕਲ ਜਾਂਚ, ਜੇਲ੍ਹ ਚ ਮਿਲੇਗੀ ਸਪੈਸ਼ਲ ਡਾਈਟ !

ਪਟਿਆਲਾ: ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਗਏ ਨੂੰ ਲਗਭਗ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਰੋਟੀ ਖਾਣ ਤੋਂ ਇਨਕਾਰ ਕਰ ਰਹੇ ਹਨ। ਜਿਸ ਦੇ ਚੱਲਦੇ ਨਵਜੋਤ ਸਿੱਧੂ ਦਾ ਡਾਈਟ ਚਾਰਟ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਰਾਜਿੰਦਰਾ ਹਸਪਤਾਲ ਦਾ ਮੈਡੀਕਲ ਬੋਰਡ ਕੋਰਟ ’ਚ ਆਪਣੀ ਰਿਪੋਰਟ ਦਰਜ ਕਰੇਗਾ।ਹਸਪਤਾਲ ’ਚ ਕੀਤਾ ਸਿੱਧੂ ਦਾ ਮੈਡੀਕਲ: ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦਾ ਰਾਜਿੰਦਰ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਮੈਡੀਕਲ ਜਾਂਚ ਕਰਵਾਇਆ ਗਿਆ। ਜਿੱਥੇ ਡਾਕਟਰਾਂ ਦਾ ਬੋਰਡ ਅਦਾਲਤ ਚ ਰਿਪੋਰਟ ਪੇਸ਼ ਕਰੇਗਾ। ਮੈਡੀਕਲ ਰਿਪੋਰਟ ਤੋਂ ਹੀ ਚਲੇਗਾ ਪਤਾ’: ਇਸ ਮਾਮਲੇ ਵਿੱਚ ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਐਚਐਸ ਰੇਖੀ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮੈਡੀਕਲ ਚੈਕਅਪ ਕੀਤਾ। ਮੈਡੀਕਲ ਰਿਪੋਰਟਾਂ ਤੋਂ ਬਾਅਦ ਹੀ ਪਤਾ ਚਲੇਗਾ।’ਜਾਂਚ ਤੋਂ ਪਤਾ ਚੱਲੇ ਜਾਵੇਗਾ ਸਿੱਧੂ ਕੀ ਪਰੇਸ਼ਾਨੀਆਂ ਹਨ’: ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਹਰਿੰਦਰ ਪਾਲ ਵਰਮਾ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸਦੇ ਚਲਦੇ ਨਵਜੋਤ ਸਿੰਘ ਸਿੱਧੂ ਦਾ ਮੈਡੀਕਲ ਚੈਕਅਪ ਹੋ ਰਿਹਾ ਹੈ। ਮੈਡੀਕਲ ਚੈਕਅਪ ਵਿੱਚ ਪਤਾ ਲੱਗ ਜਾਵੇਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਹਨ ਕਿਉਂਕਿ ਉਨ੍ਹਾਂ ਨੂੰ ਲਿਵਰ ਚ ਪਰੇਸ਼ਾਨੀ ਹੈ ਅਤੇ ਉਨ੍ਹਾਂ ਨੂੰ ਐਲਰਜੀ ਵੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਚ ਰੋਟੀ ਨਹੀਂ ਖਾ ਰਹੇ ਹਨ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਹੈ ਜਿਸ ਕਰਕੇ ਉਹ ਕਣਕ ਜਾਂ ਮੈਦੇ ਦੀ ਰੋਟੀ ਨਹੀਂ ਖਾ ਸਕਦੇ ਜਿਸ ਕਾਰਨ ਉਨ੍ਹਾਂ ਨੂੰ ਖਾਸ ਤਰ੍ਹਾਂ ਦੀ ਡਾਈਟ ਦਿੱਤੀ ਜਾਵੇ। ਤਾਂ ਜੋ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ।ਦੋ ਸਿਹਤ ਟੀਮਾਂ ਬਣਾਈਆਂ ਗਈਆਂ: ਮਿਲੀ ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਵੇਖਦੇ ਹੋਏ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 2 ਸਿਹਤ ਟੀਮਾਂ ਬਣਾਈਆਂ ਗਈਆਂ ਹਨ। ਜਿਸ ਚ ਇੱਕ ਟੀਮ ਸਿੱਧੂ ਦੀ ਡਾਈਟ ਵੇਖੇਗੀ ਅਤੇ ਦੂਜੀ ਟੀਮ ਸਿੱਧੂ ਨੂੰ ਸਿਹਤ ਵੇਖੇਗੀ। ਫਿਲਹਾਲ ਨਵਜੋਤ ਸਿੰਘ ਸਿੱਧੂ ਦਾ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਈਸੀਜੀ ਟੈਸਟ ਅਤੇ ਅਲਟਰਾਸਾਊਡ ਟੈਸਟ ਹੋ ਰਿਹਾ ਹੈ

Today Now News

RELATED ARTICLES
- Advertisment -

POPULAR POSTS